ਸੈਲਫੀ ਦੇ ਚੱਕਰ ਨੇ ਪਹੁੰਚਾਇਆ ਮੌਤ ਦੇ ਮੂੰਹ ‘ਚ, ਟਰੇਨ ਨਾਲ ਉੱਡੇ ਚਿਥੜੇ

0
15

ਲੁਧਿਆਣਾ (ਸੋਰਵ ਭਾਰਦਵਾਜ ) : ਸੈਲਫੀ ਲੈਣ ਦੇ ਚੱਕਰ ‘ਚ 2 ਨੌਜਵਾਨਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਤਿੰਨ ਨੌਜਵਾਨ ਕਟਾਣਾ ਸਾਹਿਬ ਨੇੜੇ ਬਣੇ ਓਵਰਫਲਾਈ ਰੇਲਵੇ ਟਰੈਕ ‘ਤੇ ਸੈਲਫੀ ਲੈਣ ਲਈ ਚੜ੍ਹੇ। ਜਿਵੇਂ ਹੀ ਨੌਜਵਾਨਾਂ ਦਾ ਧਿਆਨ ਸੈਲਫੀ ਲੈਣ ਵੱਲ ਲੱਗਾ ਤਾਂ ਦੋ ਨੌਜਵਾਨਾਂ ਨੂੰ ਬੇਧਿਆਨੀ ਹੋਣ ਕਾਰਨ ਪਿੱਛੋਂ ਆ ਰਹੀ ਟਰੇਨ ਬਾਰੇ ਪਤਾ ਨਹੀਂ ਲੱਗਾ ਅਤੇ ਤੇਜ਼ ਰਫਤਾਰ ਟਰੇਨ ਨੇ ਸੈਲਫੀ ਲੈਣ ਲੱਗੇ ਨੌਜਵਾਨਾਂ ਨੂੰ ਕੁਚਲ ਦਿੱਤਾ ਜਦਕਿ ਇਕ ਨੌਜਵਾਨ ਟਰੇਨ ਆਉਂਦੀ ਦੇਖ ਕੇ ਭੱਜ ਗਿਆ।

ਮ੍ਰਿਤਕਾਂ ਦੀ ਪਛਾਣ ਯੁਵਰਾਜ (15) ਪੁੱਤਰ ਜਸਮਿੰਦਰ ਸਿੰਘ ਵਾਸੀ ਰਾਮਪੁਰਾ ਤੇ ਗੌਰਵ (15) ਪੁੱਤਰ ਬਨਸਾਰੀ ਵਾਸੀ ਰਾਮਪੁਰਾ ਵਜੋਂ ਹੋਈ। ਜ਼ਿਕਰਯੋਗ ਹੈ ਕਿ ਕਟਾਣਾ ਸਾਹਿਬ ਵਿਖੇ ਹਰ ਐਤਵਾਰ ਨੂੰ ਗੁਰਦੁਆਰਾ ਦੇਗਸਰ ਸਾਹਿਬ ਪਾਤਸ਼ਾਹੀ ਦਸਵੀਂ ਵਿਖੇ ਭਾਰੀ ਗਿਣਤੀ ‘ਚ ਲੋਕ ਮੱਥਾ ਟੇਕਣ ਲਈ ਆਉਂਦੇ ਹਨ ਹੋ ਸਕਦਾ ਹੈ ਕਿ ਇਹ ਤਿੰਨੋਂ ਨੌਜਵਾਨ ਵੀ ਕਟਾਣਾ ਸਾਹਿਬ ਦੇ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਣ ਲਈ ਆਏ ਹੋਣ, ਪਰ ਰੇਲਵੇ ਟਰੈਕ ‘ਤੇ ਸੈਲਫੀ ਲੈਣ ਲਈ ਓਵਰਫਲਾਈ ਪੁਲ ‘ਤੇ ਚੜ੍ਹ ਗਏ ਅਤੇ ਆਪਣੀ ਜਾਨ ਤੋਂ ਹੱਥ ਧੋ ਬੈਠੇ।


EDITED BY : SARA YAHA | | Last Updated :6:12 pm 5 August  2018

LEAVE A REPLY

Please enter your comment!
Please enter your name here