

ਸਾਦਿਕ, 8 ਅਕਤੂਬਰ – ਅੱਜ ਸਵੇਰੇ ਸਾਦਿਕ ਨੇੜੇ ਹੈਰੀ ਢਾਬੇ ਕੋਲ ਹੋਏ ਸਕੂਲ ਵੈਨ ਤੇ ਕਾਰ ਦੇ ਦਰਦਨਾਕ ਹਾਦਸੇ ਦੌਰਾਨ ਤਿੰਨ ਕਾਰ ਸਵਾਰਾਂ ਸਮੇਤ 8 ਜਣੇ ਫੱਟੜ ਹੋ ਗਏ। ਜਿੰਨਾਂ ਨੂੰ ਤੁਰੰਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਪਹੁੰਚਾਇਆ ਗਿਆ। ਮਿਲੀ ਜਾਣਕਾਰੀ ਅਨੁਸਾਰ ਸਾਦਿਕ ਦੇ ਆੜ•ਤੀ ਆਪਣੀ ਕਾਰਨ ਤੇ ਆਪਣੇ ਭਾਈ ਸੁਖਵਿੰਦਰ ਸਿੰਘ ਤੇ ਪਿਤਾ ਹਰਪਾਲ ਸਿੰਘ ਨਾਲ ਸਾਦਿਕ ਆਪਣੀ ਦੁਕਾਨ ‘ਤੇਆ ਰਹੇ ਸਨ। ਜਦੋਂ ਕਿ ਪੰਜਾਬ ਡਿਗਰੀ ਕਾਲਜ ਮਹਿਮੂਆਣਾ ਦੀ ਵੈਨ ਵੱਖ ਵੱਖ ਪਿੰਡਾਂ ਤੋਂ ਵਿਦਿਆਰਥੀ ਲੈ ਕੇ ਕਾਲਜ ਜਾ ਰਹੀ ਸੀ ਕਿ ਜੰਡ ਵਾਲਾ ਪੁਲ ਕੋਲ ਆਹਮੋ ਸਾਹਮਣੀ ਟੱਕਰ ਹੋ ਗਈ। ਵੈਨ ਟੱਕਰ ਹੋ ਜਾਣ ਤੋਂ ਬਾਅਦ ਦਰਖਤ ਨਾ ਜਾ ਟਰਕਾਈ। ਦੋਹਾਂ ਵਾਹਨਾਂ ਦਾ ਕਾਫੀ ਨੁਕਸਾਨ ਹੋ ਗਿਆ। ਐਕਸੀਡੈਂਟ ਦੌਰਾਨ ਕਾਰ ਸਵਾਰ ਸੁਖਵੀਰ ਮਰਾੜ• ਦੇ ਸਿਰ ਵਿਚ ਡੂੰਘੀ ਸੱਟ ਲੱਗ ਗਈ ਤੇ ਉਸ ਦੇ ਪਿਤਾ ਹਰਪਾਲ ਸਿੰਘ ਦੀ ਦੋਨੋਂ ਲੱਤਾਂ ਤੇ ਬਾਂਹ ਟੁੱਟ ਗਈ ਤੇ ਸੁਖਵਿੰਦਰ ਵੀ ਫੱਟੜ ਹੋ ਗਿਆ। ਸਕੂਲ ਵੈਨ ਵਿਚ ਸਵਾਰ 30 ਵਿਦਿਆਰਥੀਆਂ ਵਿੱਚੋਂ 5 ਲੜਕੀਆਂ ਫੱਟੜ ਹੋ ਗਈਆਂ। ਜਿੰਨਾਂ ਵਿਚੋਂ 4 ਨੂੰ ਮੁੱਢਲੀ ਸਹਾਇਤਾ ਦੇ ਕੇ ਛੁੱਟੀ ਦੇ ਦਿੱਤੀ ਗਈ ਤੇ ਇੱਕ ਵਿਦਿਆਰਥਣਾਂ ਦਾ ਇਲਾਜ ਚੱਲ ਰਿਹਾ ਹੈ। ਕਾਰ ਸਵਾਰ ਸੁਖਵੀਰ ਸਿੰਘ ਤੇ ਹਰਪਾਲ ਸਿੰਘ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਨਾਂ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ। ਇਸ ਘਟਨਾ ਵਿਚ ਵੈਨ ਡਰਾਈਵਰ ਕੇ ਵੀ ਸੱਟਾਂ ਲੱਗੀਆਂ ਹਨ।
EDITED BY : SARA YAHA | | Last Updated : 7:55 pm 08 October 2018























