ਬੱਸ ਤੇ ਮੋਟਰਸਾਈਕਲ ‘ਚ ਹੋਈ ਜ਼ਬਰਦਸਤ ਟੱਕਰ, ਦੋ ਦੀ ਮੌਤ

0
14

ਹੁਸ਼ਿਆਰਪੁਰ — ਇਥੋਂ ਦੇ ਮੰਗੋਵਾਲ ਨੇੜੇ ਮੋਟਰਸਾਈਕਲ ਅਤੇ ਬੱਸ ਦੀ ਭਿਆਨਕ ਟੱਕਰ ਹੋਣ ਕਰਕੇ ਦੋ ਲੋਕਾਂ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ ਕਰੀਬ 9 ਵਜੇ 2 ਲੋਕ ਬਾਈਕ ‘ਤੇ ਸਵਾਰ ਹੋ ਕੇ ਚਿੰਤਪੂਰਨੀ ਜਾ ਰਹੇ ਸਨ ਕਿ ਮੰਗੋਵਾਲ ਦੇ ਕੋਲ ਹਿਮਾਚਲ ਰੋਡਵੇਜ਼ ਦੀ ਬੱਸ ਨੇ ਪਿੱਛੋਂ ਤੋਂ ਟੱਕਰ ਮਾਰ ਦਿੱਤੀ ਅਤੇ ਬੱਸ ਚਾਲਕ ਬਾਈਕ ਨੂੰ ਕਰੀਬ 100 ਮੀਟਰ ਦੀ ਦੂਰੀ ਤੱਕ ਘੜੀਸਦਾ ਲੈ ਗਿਆ।

PunjabKesari

ਇਸ ਹਾਦਸੇ ‘ਚ ਦੋ ਲੋਕਾਂ ਦੀ ਮੌਕੇ ‘ਤੇ ਮੌਤ ਹੋ ਗਈ। ਮਿਤਕਾਂ ਦੀ ਪਛਾਣ 57 ਸਾਲਾ ਅਨਿਲ ਕੁਮਾਰ ਪੁੱਤਰ ਭੋਲੇਨਾਥ ਤਿਲਕ ਨਗਰ ਅਤੇ 40 ਸਾਲਾ ਨਿਊ ਦਸ਼ਮੇਸ਼ ਨਗਰ ਦੇ ਨਰਿੰਦਰ ਕੁਮਾਰ ਪੁੱਤਰ ਸੁਖਦੇਵ ਸਿੰਘ ਤੌਰ ‘ਤੇ ਹੋਈ ਹੈ। ਇਕ ਪਾਸੇ ਜਿੱਥੇ ਲੋਕਾਂ ਨੇ ਹੰਗਾਮਾ ਕਰਦੇ ਹੋਏ ਬੱਸ ਦੇ ਸ਼ੀਸ਼ੇ ਤੋੜ ਕੰਡਕਟਰ ਪੀਨੀ ਸਿੰਘ ਦੀ ਜਮ ਕੇ ਕੁੱਟਮਾਰ ਕੀਤੀ, ਉਥੇ ਹੀ ਮੌਕੇ ਦੇਖ ਡਰਾਈਵਰ ਭੱਜਣ ‘ਚ ਕਾਮਯਾਬ ਰਿਹਾ।

PunjabKesari

ਮੌਕੇ ‘ਤੇ ਪਹੁੰਚੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਘਟਨਾ ਦਾ ਜਾਇਜ਼ਾ ਲਿਆ। ਇਸ ਹਾਦਸੇ ਤੋਂ ਬਾਅਦ ਤਕਰੀਬਨ 2 ਘੰਟੇ ਤੱਕ ਜਾਮ ਲੱਗਾ ਰਿਹਾ।


EDITED BY : SARA YAHA | | Last Updated :12:40 pm 15  august 2018

LEAVE A REPLY

Please enter your comment!
Please enter your name here