

ਸਿਡਨੀ: ਐਡੀਲੇਡ ਵਿੱਚ ਤਿੰਨ ਇੱਕ ਦਿਨਾਂ ਮੈਚਾਂ ਦੀ ਲੜੀ ਦੇ ਦੂਜੇ ਮੈਚ ਵਿੱਚ ਦੀ ਭਾਰਤ ਨੇ ਆਸਟ੍ਰੇਲੀਆ ਨੂੰ ਛੇ ਵਿਕਟਾਂ ਨਾਲ ਮਾਤ ਦੇ ਦਿੱਤੀ ਹੈ। ਇਸ ਦੇ ਨਾਲ ਹੀ ਮਹਿਮਾਨ ਟੀਮ ਨੇ ਸੀਰੀਜ਼ ਵਿੱਚ ਬਰਾਬਰੀ ਕਰ ਲਈ ਹੈ। ਇਸ ਮੈਚ ਵਿੱਚ ਬੇਸ਼ੱਕ ਕਪਤਾਨ ਵਿਰਾਟ ਕੋਹਲੀ ਨੇ ਸੈਂਕੜਾ ਜੜਿਆ ਪਰ ਸਾਬਕਾ ਕਪਤਾਨ ਐਮ.ਐਸ. ਧੋਨੀ ਨੇ ਛੱਕਾ ਮਾਰ ਕੇ ਮੈਚ ਨੂੰ ਜਿੱਤ ਦਿਵਾਈ।
ਆਸਟ੍ਰੇਲੀਆ ਨੇ 298 ਦੌੜਾਂ ਦਾ ਵੱਡਾ ਟੀਚਾ ਦਿੱਤਾ ਸੀ, ਜਿਸ ਨੂੰ ਭਾਰਤੀ ਟੀਮ ਨੇ 50ਵੇਂ ਓਵਰ ਵਿੱਚ ਚਾਰ ਵਿਕਟਾਂ ਗੁਆ ਕੇ ਪੂਰਾ ਕਰ ਲਿਆ। ਵਿਰਾਟ ਕੋਹਲੀ ਨੇ ਕਪਤਾਨੀ ਪਾਰੀ ਖੇਡਦਿਆਂ ਹੋਇਆਂ 112 ਗੇਂਦਾਂ ਵਿੱਚ ਸ਼ਾਨਦਾਰ 104 ਦੌੜਾਂ ਬਣਾਈਆਂ। ਕੋਹਲੀ ਦਾ ਨੇ ਇਸ ਸੈਂਕੜੇ ਨਾਲ ਕੌਮਾਂਤਰੀ ਕਰੀਅਰ ਵਿੱਚ 64, ਇੱਕ ਦਿਨਾ ਮੈਚਾਂ ਵਿੱਚ 39ਵਾਂ ਅਤੇ ਆਸਟ੍ਰੇਲੀਆ ਦੀ ਧਰਤੀ ‘ਤੇ ਪੰਜਵਾਂ ਸੈਂਕੜਾ ਹੈ।




















