

ਖਮਾਣੋਂ (ਸਾਰਾ ਯਹਾ) : ਇਥੋਂ ਦੇ ਨੇੜਲੇ ਪਿੰਡ ਲਖਣਪੁਰ ਵਿਚ ਇਕ ਨਿਰਮਾਣ ਅਧੀਨ ਸ਼ੈੱਲਰ ਦੀ 25-30 ਫੁੱਟ ਉੱਚੀ ਕੰਧ ਡਿੱਗਣ ਕਾਰਨ 5 ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ 6 ਮਜ਼ਦੂਰ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ ਜਿਨ੍ਹਾਂ ਨੂੰ ਚੰਡੀਗੜ੍ਹ ਪੀ. ਜੀ. ਆਈ. ਰੈਫਰ ਕੀਤਾ ਗਿਆ ਹੈ। ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ 16 ਮਜ਼ਦੂਰ ਸ਼ੈਲਰ ‘ਚ ਕੰਮ ਕਰ ਰਹੇ ਸਨ। ਘਟਨਾ 12 ਵਜੇ ਦੀ ਕਰੀਬ ਵਾਪਰੀ ਦੱਸੀ ਜਾ ਰਹੀ ਹੈ। 5 ਮਜ਼ਦੂਰਾਂ ਦੀਆਂ ਲਾਸ਼ਾਂ ਨੂੰ ਮਲਬੇ ਹੇਠੋਂ ਬਰਾਮਦ ਕਰ ਲਿਆ ਗਿਆ ਹੈ। ਪੁਲਸ ਵਲੋਂ ਲਾਸ਼ਾਂ ਨੂੰ ਸਿਵਲ ਹਸਪਤਾਲ ਭਿਜਵਾ ਦਿੱਤਾ ਗਿਆ ਹੈ।

ਫਿਲਹਾਲ ਥਾਣਾ ਖਮਾਣੋਂ ਦੇ ਐੱਸ. ਐੱਚ. ਓ. ਵਲੋਂ ਮੌਕੇ ‘ਤੇ ਪਹੁੰਚ ਕੇ ਸਥਾਨਕ ਲੋਕਾਂ ਦੀ ਮਦਦ ਨਾਲ ਰਾਹਤ ਕਾਰਜ ਆਰੰਭ ਦਿੱਤਾ ਗਿਆ ਹੈ ਅਤੇ ਮਲਬੇ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
EDITED BY : SARA YAHA | | Last Updated :7:45 pm 19 august 2018























