

ਲਸੀਅਾਂ, (ਸਾਰਾ ਯਹਾ)– ਬੀਤੀ ਰਾਤ ਪੁਲਸ ਚੌਕੀ ਮਲਸੀਆਂ ਅਧੀਨ ਆਉਂਦੇ ਪਿੰਡ ਰੂਪੇਵਾਲ ਵਿਖੇ ਪੰਜਾਬ ਨੈਸ਼ਨਲ ਬੈਂਕ ਦੇ ਸਾਹਮਣੇ ਰੂਪੇਵਾਲ-ਮਲਸੀਆਂ ਮੇਨ ਰੋਡ ’ਤੇ ਮੋਟਰਸਾਈਕਲ ਅੱਗੇ ਅਚਾਨਕ ਇਕ ਗਾਂ ਆ ਜਾਣ ਕਾਰਨ ਹੋਏ ਦਰਦਨਾਕ ਸੜਕ ਹਾਦਸੇ ’ਚ 2 ਪੁਲਸ ਮੁਲਾਜ਼ਮਾਂ ਦੀ ਦਰਦਨਾਕ ਮੌਤ ਹੋ ਗਈ। ਸਥਾਨਕ ਪੁਲਸ ਚੌਕੀ ਮਲਸੀਆਂ ਦੇ ਮੁਖੀ ਮਨਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਹੌਲਦਾਰ ਸੁਖਦੇਵ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਰੂਪੇਵਾਲ ਜੋ ਕਿ ਸਦਰ ਪੁਲਸ ਥਾਣਾ ਨਕੋਦਰ ਵਿਖੇ ਤਾਇਨਾਤ ਸੀ ਤੇ ਹੋਮ ਗਾਰਡ ਦਾ ਮੁਲਾਜ਼ਮ ਗੁਲਜਾਰੀ ਲਾਲ ਪੁੱਤਰ ਜੀਤ ਵਾਸੀ ਪਿੰਡ ਚੱਕਚੇਲਾ ਜੋ ਕਿ ਸਿਟੀ ਥਾਣਾ ਨਕੋਦਰ ਵਿਖੇ ਤਾਇਨਾਤ ਸੀ, ਪਲਸਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਡਿਊਟੀ ’ਤੇ ਜਾ ਰਹੇ ਸਨ ਕਿ ਰੂਪੇਵਾਲ ਅੱਡੇ ਦੇ ਨਜ਼ਦੀਕ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਸਾਹਮਣੇ ਮੇਨ ਰੋਡ ’ਤੇ ਇਕ ਅਾਵਾਰਾ ਗਾਂ ਮੋਟਰਸਾਈਕਲ ਅੱਗੇ ਆ ਗਈ, ਜਿਸ ਨਾਲ ਮੋਟਰਸਾਈਕਲ ਪਲਟ ਗਿਆ। ਉਕਤ ਦੋਵੇਂ ਮੁਲਾਜ਼ਮਾਂ ਦੇ ਸਿਰ ’ਚ ਗੰਭੀਰ ਸੱਟਾਂ ਲੱਗੀਆਂ। ਉਨ੍ਹਾਂ ਕਿਹਾ ਕਿ ਦੋਵਾਂ ਨੂੰ ਗੰਭੀਰ ਜ਼ਖਮੀ ਹਾਲਤ ’ਚ ਜਲੰਧਰ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਉਪਰੰਤ ਦੋਵਾਂ ਦੇ ਮ੍ਰਿਤਕ ਸਰੀਰ ਵਾਰਸਾਂ ਨੂੰ ਸੌਂਪ ਦਿੱਤੇ ਗਏ।
EDITED BY : SARA YAHA | | Last Updated :10:55 am 12 august 2018























