ਸੰਘਰਸ਼ਸ਼ੀਲ ਮੁਲਾਜ਼ਮਾਂ ਲਈ ਸਿੱਖਿਆ ਮੰਤਰੀ ਦਾ ਸਖ਼ਤ ਰਵੱਈਆ

0
3

ਤਰਨ ਤਾਰਨ (ਸਾਰਾ ਯਹਾ): ਆਪਣੀਆਂ ਮੰਗਾਂ ਮੰਨਵਾਉਣ ਲਈ ਸਿੱਖਿਆ ਮੰਤਰੀ ਓਪੀ ਸੋਨੀ ਨੂੰ ਮਿਲਣ ਗਏ ਅਧਿਆਪਕਾਂ ਪ੍ਰਤੀ ਮੰਤਰੀ ਦਾ ਖੁਸ਼ਕ ਰਵੱਈਆ ਦੇਖਣ ਨੂੰ ਮਿਲਿਆ। ਸਿੱਖਿਆ ਮੰਤਰੀ ਨੂੰ ਮਿਲਣ ਪਹੁੰਚੇ ਮਿਡ ਡੇਅ ਮੀਲ ਵਰਕਰਾਂ ਨੂੰ ਪੁਲਿਸ ਨੇ ਰਾਹ ‘ਚ ਹੀ ਰੋਕ ਦਿੱਤਾ। ਮੰਤਰੀ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਬਅਦ ਵਿੱਚ ਉਨ੍ਹਾਂ ‘ਚੋਂ ਪੰਜ ਮੈਂਬਰਾਂ ਨੂੰ ਹੀ ਸਿੱਖਿਆ ਮੰਤਰੀ ਨੂੰ ਮਿਲਣ ਦਿੱਤਾ ਗਿਆ ਜਿਨ੍ਹਾਂ ਆਪਣਾ ਮੰਗ ਪੱਤਰ ਸਿੱਖਿਆ ਮੰਤਰੀ ਨੂੰ ਸੌਂਪਿਆ।

ਇਸ ਮੌਕੇ ਮਿਡ ਡੇਅ ਮੀਲ ਵਰਕਰਾਂ ਨੇ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਦੀ ਤਨਖ਼ਾਹ ਵਿੱਚ ਵਾਧਾ ਕਰਨ ਦੀ ਬਜਾਏ ਕਟੌਤੀ ਕੀਤੀ ਜਾ ਰਹੀ ਹੈ। ਉਨ੍ਹਾਂ ਹਰਿਆਣੇ ਦੀ ਤਰਜ਼ ‘ਤੇ ਤਨਖਾਹ ਦੀ ਮੰਗ ਕਰਦਿਆਂ ਸਕੂਲਾਂ ਅੰਦਰ ਮਿਡ ਡੇਅ ਮੀਲ ਵਰਕਰਾਂ ਤੋਂ ਵਾਧੂ ਕੰਮ ਲੈਣੇ ਬੰਦ ਕਰਾਉਣ ਦੀ ਮੰਗ ਕੀਤੀ। ਇਸ ਮੌਕੇ ਮਿਡ ਡੇ ਮੀਲ ਵਰਕਰਾਂ ਵਲੋਂ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ।

ਦੂਜੇ ਪਾਸੇ ਪੰਜਾਬ ਦੇ ਸਿੱਖਿਆ ਮੰਤਰੀ ਓਪੀ ਸੋਨੀ ਅੱਜ ਪੱਟੀ ਦੇ ਸਿੱਖਿਆ ਤੰਤਰ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਟੀ ਵਿਖੇ ਪਹੁੰਚੇ ਮੰਤਰੀ ਨੂੰ ਜਦੋਂ ਮਿਡ ਡੇਅ ਮੀਲ ਵਰਕਰਾਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦੇ ਘਿਰਾਓ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਉਨ੍ਹਾਂ ਨੂੰ ਕਿਸੇ ਨੇ ਕੋਠੀ ਨੇੜੇ ਜਾਣ ਹੀ ਨਹੀਂ ਦੇਣਾ ਐਂਵੇ ਬਾਹਰੋਂ ਹੀ ਨਾਅਰੇ ਲਾ ਕੇ ਮੁੜ ਆਉਣਗੇ। ਸਿੱਖਿਆ ਮੰਤਰੀ ਦਾ ਇਹ ਵਤੀਰਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਉਹ ਧਰਨਾ ਲਾਉਣ ਵਾਲੇ ਕਰਮਚਾਰੀਆਂ ਪ੍ਰਤੀ ਕਾਫੀ ਸਖਤ ਰੁਖ ਰੱਖਦੇ ਹਨ।


EDITED BY : SARA YAHA | | Last Updated :6:10 pm 5 August  2018

LEAVE A REPLY

Please enter your comment!
Please enter your name here