

ਜਲੰਧਰ(ਸਾਰਾ ਯਹਾ): ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਬਠਿੰਡਾ ਤੋਂ ਲੋਕ ਸਭਾ ਚੋਣਾਂ ਲੜ ਚੁੱਕੇ ਮਸ਼ਹੂਰ ਗਾਇਕ ਅਤੇ ਅਦਾਕਾਰ ਜੱਸੀ ਜਸਰਾਜ ਇੰਟਰਵਿਊ ਦੌਰਾਨ ਭਾਵੁਕ ਹੋ ਗਏ। ਜੱਸੀ ਜਸਰਾਜ ਨੇ ਕਿਹਾ ਕਿ ਉਨ੍ਹਾਂ ਨੇ ਪਾਰਟੀ ਪਿੱਛੇ ਆਪਣਾ ਸਭ ਕੁਝ ਦਾਅ ‘ਤੇ ਲਗਾ ਦਿੱਤਾ। ਆਪਣੇ ਪਰਿਵਾਰ ਤਕ ਨੂੰ ਪਾਰਟੀ ਲਈ ਛੱਡ ਦਿੱਤਾ ਫਿਰ ਵੀ ਪਾਰਟੀ ਵਿਚ ਉਨ੍ਹਾਂ ਨਾਲ ਮਾੜਾ ਵਤੀਰਾ ਕੀਤਾ ਗਿਆ। ਜੱਸੀ ਨੇ ਨਮ ਅੱਖਾਂ ਨਾਲ ਕਿਹਾ ਕਿ ਉਨ੍ਹਾਂ ਦੀਆਂ ਦੋ ਬੇਟੀਆਂ ਹਨ, ਦੋਵਾਂ ਨੂੰ ਮਾਤਾ-ਪਿਤਾ ਦਾ ਪਿਆਰ ਨਹੀਂ ਮਿਲ ਸਕਿਆ। ਇਕ ਬੇਟੀ ਇਥੇ ਹੈ ਜੋ ਉਨ੍ਹਾਂ ਦੇ ਸੁਹਰਿਆਂ ਕੋਲ ਹੈ ਅਤੇ ਇਕ ਆਪਣੀ ਮਾਂ ਕੋਲ ਕੈਨੇਡਾ ਰਹਿੰਦੀ ਹੈ, ਦੋਵਾਂ ਨੂੰ ਉਹ ਰੁਝੇਵਿਆਂ ਕਾਰਨ ਨਹੀਂ ਮਿਲ ਸਕਦੇ।
ਜੱਸੀ ਨੇ ਕਿਹਾ ਕਿ ਜਿਸ ਸਮੇਂ ਪਾਰਟੀ ਵਲੋਂ ਉਨ੍ਹਾਂ ਨੂੰ ਬਠਿੰਡਾ ਤੋਂ ਹਰਸਿਮਰਤ ਬਾਦਲ ਦੇ ਖਿਲਾਫ ਉਤਾਰਿਆ ਗਿਆ, ਉਸ ਸਮੇਂ ਉਨ੍ਹਾਂ ਕੋਲ ਜੋ ਕੁਝ ਸੀ ਸਭ ਚੋਣਾਂ ‘ਚ ਲਗਾ ਦਿੱਤਾ ਗਿਆ ਜਦਕਿ ਪਾਰਟੀ ਵਲੋਂ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ, ਜਿਸ ਦਾ ਸਿੱਟਾ ਉਨ੍ਹਾਂ ਨੂੰ ਪਾਰਟੀ ‘ਚੋਂ ਬਾਹਰ ਦਾ ਰਸਤਾ ਵਿਖਾ ਕੇ ਦਿੱਤਾ ਗਿਆ।
EDITED BY : SARA YAHA | | Last Updated :6:20 pm 5 August 2018























