ਪੁਲਸ ਲਾਈਨ ਦੇ ਸਾਹਮਣੇ ਲੁਟੇਰਿਆਂ ਨੇ ਪਿਸਤੌਲ ਦੀ ਨੋਕ ‘ਤੇ ਖੋਹੀ ਕਾਰ (ਵੀਡੀਓ)

0
6
ਅੰਮ੍ਰਿਤਸਰ (ਸਾਰਾ ਯਹਾ) : ਬੀਤੀ ਰਾਤ 9.30 ਵਜੇ ਲਾਰੰਸ ਰੋਡ ਨੇੜੇ ਪੁਲਸ ਲਾਈਨ ਦੇ ਸਾਹਮਣੇ ਇਕ ਨੌਜਵਾਨ ਕੋਲੋਂ ਪਿਸਤੌਲ ਦੀ ਨੋਕ ‘ਤੇ ਤਿੰਨ ਲੁਟੇਰਿਆਂ ਨੇ ਉਸ ਦੀ ਕਾਰ ਖੋਹ ਲਈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਵਲ ਲਾਈਨਜ਼ ਮੁਖੀ ਇੰਸਪੈਕਟਰ ਸ਼ਿਵਦਰਸ਼ਨ ਸਿੰਘ ਪੁਲਸ ਫੋਰਸ ਸਮੇਤ ਘਟਨਾ ਵਾਲੀ ਥਾਂ ‘ਤੇ ਪੁੱਜ ਗਏ। ਪੁਲਸ ਨੇ ਉਦੇਬੀਰ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ।  ਥਾਣਾ ਮੁਖੀ ਸ਼ਿਵਦਰਸ਼ਨ ਸਿੰਘ ਨੇ ਦੱਸਿਆ ਕਿ ਪੁਲਸ ਵਾਰਦਾਤ ਵਾਲੀ ਜਗ੍ਹਾ ਦੇ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਬਾਰੀਕੀ ਦੇ ਨਾਲ ਖੰਗਾਲ ਰਹੀ ਹੈ। ਪੁਲਸ ਨੂੰ ਕੁਝ ਅਹਿਮ ਸੁਰਾਗ ਹੱਥ ਲੱਗੇ ਹਨ ਅਤੇ ਜਲਦ ਹੀ ਇਨ੍ਹਾਂ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।


EDITED BY : SARA YAHA | | Last Updated : 29 May 2018

LEAVE A REPLY

Please enter your comment!
Please enter your name here