

ਖੰਨਾ (ਸਾਰਾ ਯਹਾ) : ਪੰਜਾਬ ਭਰ ਦੀਆਂ ਤਹਿਸੀਲਾਂ ਵਿਚ ਐਡੀਸ਼ਨਲ ਜ਼ਿਲਾ ਅਤੇ ਸੈਸ਼ਨ ਜੱਜਾਂ ਦੀਆਂ ਨਿਯੁਕਤੀਆਂ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ । ਇਸ ਸਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਰਜਿਸਟਰਾਰ ਜਨਰਲ ਦਫਤਰ ਵੱਲੋਂ ਇਕ ਪੱਤਰ 25 ਮਈ ਨੂੰ ਜਾਰੀ ਕਰਕੇ ਰਾਜ ਦੇ ਸਮੂਹ ਜ਼ਿਲਾ ਅਤੇ ਸੈਸ਼ਨ ਜੱਜਾਂ ਨੂੰ ਡਿਟੇਲ ਭੇਜਣ ਲਈ ਪੱਤਰ ਲਿਖਿਆ ਗਿਆ ਹੈ । ਤਹਿਸੀਲਾਂ ਵਿਚ ਐਡੀਸ਼ਨਲ ਜ਼ਿਲਾ ਜੱਜਾਂ ਦੀਆਂ ਨਿਯੁਕਤੀਆਂ ਹੋਣ ਨਾਲ ਲੋਕਤੰਤਰਿਕ ਸਰਕਾਰਾਂ ਦਾ ਲੋਕਾਂ ਨੂੰ ‘ਜਸਟਿਸ ਐਟ ਡੋਰ ਸਟੈੱਪ’ ਮੁਹੱਈਆ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ ।
ਇਸ ਵੇਲੇ ਤਹਿਸੀਲਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਸਿਵਲ ਅਪੀਲਾਂ ਅਤੇ ਕੁੱਝ ਕ੍ਰਿਮਿਨਲ ਕੇਸਾਂ ਦੇ ਸਿੱਧੇ ਜ਼ਿਲਾ ਸੈਸ਼ਨ ਜੱਜਾਂ ਦੀਆਂ ਅਦਾਲਤਾਂ ਵਿੱਚ ਲੱਗਣ ਕਰਕੇ ਜ਼ਿਲਿਆਂ ਵਿਚ ਜਾਣਾ ਪੈਂਦਾ ਸੀ, ਜੋ ਹੁਣ ਐਡੀਸ਼ਨਲ ਸੈਸ਼ਨ ਜੱਜਾਂ ਦੀਆਂ ਨਿਯੁਕਤੀਆਂ ਤਹਿਸੀਲਾਂ ਵਿਚ ਹੋਣ ਨਾਲ ਆਪਣੇ ਆਪ ਹੀ ਤਹਿਸੀਲ ਪੱਧਰ ‘ਤੇ ਕੇਸਾਂ ਦੀ ਸੁਣਵਾਈ ਹੋਇਆ ਕਰੇਗੀ।
EDITED BY : SARA YAHA | | Last Updated : 29 May 2018























