ਨਹੀਂ ਸੁਧਰ ਰਹੀਆਂ ਜੇਲ੍ਹਾਂ, ਜੇਲ੍ਹ ਸੁਪਰਡੈਂਟ ‘ਤੇ ਕੁੱਟਮਾਰ ਦੇ ਇਲਜ਼ਾਮ

0
4

ਬਰਨਾਲਾ: ਬਲਾਤਕਾਰ ਦੇ ਮਾਮਲੇ ਵਿੱਚ ਨਜ਼ਰਬੰਦ ਮੁਲਜ਼ਮ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮੁਲਜ਼ਮ ਨੇ ਜੇਲ੍ਹ ਸੁਰਡੈਂਟ ‘ਤੇ ਕੁੱਟਮਾਰ ਦਾ ਇਲਜ਼ਾਮ ਲਾਇਆ ਹੈ, ਜਦਕਿ ਪੁਲਿਸ ਨੇ ਇਲਜ਼ਾਮ ਬੇਬੁਨਿਆਦ ਦੱਸੇ ਹਨ।

ਗੁਰਪ੍ਰੀਤ ਸਿੰਘ ਨਾਂ ਦੇ ਨੌਜਵਾਨ ਮੁਤਾਬਕ ਜੇਲ੍ਹ ਸੁਪਰਡੈਂਟ ਤੇ ਦੋ ਪੁਲਿਸ ਮੁਲਾਜ਼ਮਾਂ ਨੇ ਬੀਤੀ ਸ਼ਾਮ ਉਸ ਦੀ ਬੈਰਕ ਵਿੱਚ ਆ ਕੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਹੈ। ਮੁਲਜ਼ਮ ਨੇ ਦੱਸਿਆ ਕਿ ਉਸ ਨਾਲ ਪਹਿਲਾਂ ਵੀ ਅਜਿਹਾ ਵਾਪਰ ਚੁੱਕਾ ਹੈ। ਉਸ ਨੇ ਇਸ ਸਬੰਧੀ ਸ਼ਿਕਾਇਤ ਵੀ ਕੀਤੀ, ਪਰ ਕੋਈ ਹੱਲ ਨਾ ਹੋਇਆ। ਗੁਰਪ੍ਰੀਤ ਨੇ ਇਲਜ਼ਾਮ ਲਾਇਆ ਕਿ ਕੱਲ੍ਹ ਹੋਈ ਕੁੱਟਮਾਰ ਦੌਰਾਨ ਉਸ ਦੀ ਲੱਤ ਟੁੱਟ ਗਈ ਹੈ।

ਉੱਧਰ ਬਰਨਾਲਾ ਦੇ ਪੁਲਿਸ ਕਪਤਾਨ ਹਰਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਗੁਰਪ੍ਰੀਤ ਸਿੰਘ ਦੀ ਲੱਤ ਵਿੱਚ ਪਹਿਲਾਂ ਹੀ ਲੋਹੇ ਦੀ ਪਲੇਟ ਪਈ ਹੋਈ ਸੀ, ਜਿਸ ਕਾਰਨ ਉਸ ਨੂੰ ਦਰਦ ਵੀ ਹੁੰਦਾ ਸੀ। ਉਨ੍ਹਾਂ ਦੱਸਿਆ ਕਿ ਇਸੇ ਸਮੱਸਿਆ ਕਾਰਨ ਉਹ ਪਹਿਲਾਂ ਬਠਿੰਡਾ ਦੇ ਹਸਪਤਾਲ ਵਿੱਚ ਵੀ ਦਾਖਲ ਰਿਹਾ ਸੀ ਤੇ ਬੀਤੇ ਰਾਤ ਦਰਦ ਹੋਣ ‘ਤੇ ਉਸ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ।


EDITED BY : SARA YAHA | | Last Updated : 28 May 2018

LEAVE A REPLY

Please enter your comment!
Please enter your name here