

ਜਲੰਧਰ: ਸਾਬਕਾ ਗ੍ਰਹਿ ਮੰਤਰੀ ਬ੍ਰਿਜ ਭੁਪਿੰਦਰ ਸਿੰਘ ਲਾਲੀ ਨੂੰ ਸ਼ਾਹਕੋਟ ਜ਼ਿਮਨੀ ਚੋਣ ਦੌਰਾਨ ਵੋਟਿੰਗ ਦੇ ਚੱਲਦਿਆਂ ਮਲਸੀਆਂ ਦੇ ਸੱਲਾਹ ਨਗਰ ਵਿੱਚ ਬਣਾਏ ਗਏ ਪੋਲਿੰਗ ਬੂਥ ਤੋਂ ਹਥਿਆਰ ਸਮੇਤ ਕਾਬੂ ਕੀਤਾ ਹੈ। ਲਾਲੀ 10 ਦਿਨ ਪਹਿਲਾਂ ਹੀ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਏ ਹਨ।
ਜਲੰਧਰ ਦਿਹਾਤ ਦੇ ਪੁਲਿਸ ਕਪਤਾਨ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਲਾਲੀ ਵਿਰੁੱਧ ਆਈਪੀਸੀ ਦੀ ਧਾਰਾ 188, 132 ਤੇ 134-ਬੀ ਤਹਿਤ ਕੇਸ ਦਰਜ ਕਰ ਲਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਇਹ ਕਾਂਗਰਸ ਤੇ ਸਥਾਨਕ ਪੁਲਿਸ ਦੀ ਪੋਲਿੰਗ ਏਜੰਟ ਵਜੋਂ ਡਿਊਟੀ ਨਿਭਾ ਰਹੇ ਲਾਲੀ ਨੂੰ ਭਰਮਾਉਣ ਦੀ ਕੋਝੀ ਸਾਜਿਸ਼ ਹੈ।
ਸ਼ਾਹਕੋਟ ਜ਼ਿਮਨੀ ਚੋਣ ਨੂੰ ਵੋਟਰਾਂ ਦਾ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਸੋਮਵਾਰ ਸ਼ਾਮ ਛੇ ਵਜੇ ਤਕ ਵਿਧਾਨ ਸਭਾ ਦੀ ਇਸ ਸੀਟ ਲਈ 73 ਫ਼ੀਸਦੀ ਪੋਲਿੰਗ ਦਰਜ ਕੀਤੀ ਗਈ ਸੀ। ਤਾਜ਼ਾ ਜਾਣਕਾਰੀ ਮੁਤਾਬਕ ਹਾਲੇ ਵੀ ਵੋਟਰ ਕਤਾਰਾਂ ਵਿੱਚ ਲੱਗੇ ਹੋਏ ਹਨ ਤੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਨ ਲਈ ਉਡੀਕ ਕਰ ਰਹੇ ਹਨ। ਵੋਟਿੰਗ ਸ਼ਾਮ ਦੇ ਸੱਤ ਵਜੇ ਤਕ ਚੱਲੇਗੀ।
EDITED BY : SARA YAHA | | Last Updated : 28 May 2018























