CBSE 10ਵੀਂ ਦੇ ਨਤੀਜਿਆਂ ਦਾ ਐਲਾਨ ਕੱਲ੍ਹ

0
0

ਨਵੀਂ ਦਿੱਲੀ: ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਨੇ ਐਲਾਨ ਕੀਤਾ ਕਿ 10ਵੀਂ ਦੇ ਨਤੀਜੇ ਭਲਕੇ ਐਲਾਨੇ ਜਾਣਗੇ। ਸੀਬੀਐਸਈ ਦੇ ਅਧਿਕਾਰੀ ਨੇ ਦੱਸਿਆ ਕਿ 29 ਮਈ ਨੂੰ ਸ਼ਾਮ 4 ਵਜੇ ਨਤੀਜੇ ਐਲਾਨੇ ਜਾਣਗੇ।

ਇਸ ਸਾਲ ਦਿੱਲੀ-ਐਨਸੀਆਰ, ਹਰਿਆਣਾ ਤੇ ਝਾਰਖੰਡ ਤੋਂ ਗਣਿਤ ਦਾ ਪੇਪਰ ਲੀਕ ਹੋਣ ਕਰ ਬੋਰਡ ਪ੍ਰੀਖਿਆ ਵਿਵਾਦਾਂ ਦੇ ਘੇਰੇ ਵਿੱਚ ਆ ਗਈ ਸੀ ਪਰ ਮਨੁੱਖੀ ਸਾਧਨ ਵਿਕਾਸ ਮੰਤਰਾਲਾ (HRD) ਨੇ ਵਿਦਿਆਰਥੀਆਂ ਦੇ ਹਿਤ ਵਿੱਚ ਦੁਬਾਰਾ ਤੋਂ ਪ੍ਰੀਖਿਆ ਲੈਣ ਦਾ ਫ਼ੈਸਲਾ ਕੀਤਾ ਸੀ।

ਸੀਬੀਐਸਈ ਵੱਲੋਂ ਸੀਸੀਈ ਲਾਗੂ ਕਰਨ ’ਤੇ ਬੋਰਡ ਇਮਤਿਹਾਨਾਂ ਨੂੰ ਮੁੜ ਪੇਸ਼ ਕਰਨ ਤੋਂ ਬਾਅਦ 10ਵੀਂ ਜਮਾਤ ਦੀ ਪ੍ਰੀਖਿਆ ਦਾ ਇਹ ਪਹਿਲਾ ਬੈਚ ਸੀ। ਸੀਬੀਐਸਈ ਦਾ 10ਵੀਂ ਦੇ ਇਮਤਿਹਾਨ ਵਿੱਚ ਇਸ ਸਾਲ 16 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ।


EDITED BY : SARA YAHA | | Last Updated : 28 May 2018

LEAVE A REPLY

Please enter your comment!
Please enter your name here