ਤੇਜ਼ ਰਫਤਾਰ ਹੌਂਡਾ ਸਿਟੀ ਡਿਵਾਈਡਰ ’ਚ ਵੱਜੀ, 2 ਨੌਜਵਾਨਾਂ ਦੀ ਮੌਤ

0
4

ਚੰਡੀਗੜ੍ਹ(ਸਾਰਾ ਯਹਾ)  : ਫਗਵਾੜਾ ਵਿੱਚ ਹੋਏ ਭਿਆਨਕ ਸੜਕ ਹਾਦਸੇ ਦੌਰਾਨ ਦੋ ਨੌਜਵਾਨਾਂ ਦੀ ਮੌਤ ਹੋ ਗਈ। ਹੌਂਡਾ ਸਿਟੀ ਕਾਰ ਵਿੱਚ ਸਵਾਰ ਤਿੰਨ ਨੌਜਵਾਨ ਜਲੰਧਰ ਦੇ ਭੋਗਪੁਰ ਤੋਂ ਲੁਧਿਆਣਾ ਵੱਲ ਜਾ ਰਹੇ ਸਨ। ਇਸੇ ਦੌਰਾਨ ਫਗਵਾੜਾ ਦੇ ਸ਼ੂਗਰ ਮਿੱਲ ਚੌਕ ਵਿੱਚ ਉਨ੍ਹਾਂ ਦੀ ਬੇਕਾਬੂ ਕਾਰ ਡਿਵਾਈਡਰ ਨਾਲ ਟਕਰਾ ਗਈ।

ਨੌਜਵਾਨਾਂ ਦੀ ਪਛਾਣ ਨਵਦੀਪ, ਜਰਮਨਜੀਤ ਤੇ ਗੁਰਸੇਵਕ ਵਜੋਂ ਹੋਈ ਹੈ। ਚਸ਼ਮਦੀਦਾਂ ਮੁਤਾਬਕ ਕਾਰ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਪਹਿਲਾਂ ਉਹ ਡਿਵਾਈਡਰ ‘ਤੇ ਵੱਜੀ ਤੇ ਫਿਰ ਦੂਜੇ ਪਾਸੇ ਜਾ ਕੰਧ ਨਾਲ ਟਕਰਾ ਗਈ। 23 ਸਾਲ ਦੇ ਨਵਦੀਪ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਸ ਕੋਲੋਂ ਬਰਾਮਦ ਆਈਡੀ ਕਾਰਡ ਤੋਂ ਪਤਾ ਲੱਗਾ ਕਿ ਉਹ ਲਵਲੀ ਯੂਨੀਵਰਸਿਟੀ ਵਿੱਚ ਕੰਪਿਊਟਰ ਐਪਲੀਕੇਸ਼ਨ ਵਿੱਚ ਡਿਪਲੋਮਾ ਕਰ ਰਿਹਾ ਸੀ।

ਫਗਵਾੜਾ ਸਿਵਿਲ ਹਸਪਤਾਲ ਵਿੱਚ ਲਿਜਾਉਣ ਤੋਂ ਪਹਿਲਾਂ ਹੀ ਨਵਦੀਪ ਦੀ ਮੌਤ ਹੋ ਚੁੱਕੀ ਸੀ। ਦੂਜੇ ਨੌਜਵਾਨ ਜਰਮਨਜੀਤ ਦੀ ਜਲੰਧਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਮੌਤ ਹੋ ਗਈ। ਤੀਜਾ ਨੌਜਵਾਨ ਗੁਰਸੇਵਕ ਜ਼ੇਰੇ ਇਲਾਜ ਹੈ। ਹਾਦਸੇ ਦਾ ਮੁੱਢਲਾ ਕਾਰਨ ਗੱਡੀ ਦੀ ਤੇਜ਼ ਰਫਤਾਰ ਹੀ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਨਵਦੀਪ ਨੇ ਕੈਨੇਡਾ ਜਾਣਾ ਸੀ ਤੇ ਉਸੇ ਦੀ ਫਾਈਲ ਚੈੱਕ ਕਰਵਾਉਣ ਲਈ ਉਹ ਆਪਣੇ ਦੋਸਤਾਂ ਨਾਲ ਲੁਧਿਆਣਾ ਜਾ ਰਿਹਾ ਸੀ ਕਿ ਰਸਤੇ ’ਚ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ।


EDITED BY : SARA YAHA | | Last Updated : 7:20 pm 2 August 2018

LEAVE A REPLY

Please enter your comment!
Please enter your name here