

ਮਾਨਸਾ(ਬੁਢਲਾਡਾ)(ਬਲਜੀਤ ਸ਼ਰਮਾ) : ਬੁਢਲਾਡਾ ਹਲਕੇ ਦਾ ਵਿਕਾਸ ਨਾ ਹੋਣ ਕਾਰਨ ਮੁੰਕਮਲ ਬੰਦ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨ ਨਾਲ ਲੋਕਾਂ ਨੂੰ ਉਮੀਦ ਬਾਣੀ ਸੀ ਕਿ ਹੁਣ ਸ਼ਹਿਰਾਂ ਦੇ ਵਿਚ ਜੋ ਵਿਕਾਸ ਦੇ ਕੰਮ ਰੋਕ ਸਨ ਉਹ ਕੰਮ ਤੇਜੀ ਨਾਲ ਅੱਗੇ ਵਧਣ ਗੇ, ਪਰ ਜਿਥੇ ਕਿ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੋ ਗਿਆ ਬੁਢਲਾਡਾ ਵਿਖੇ ਪਹਿਲਾਂ ਤਾਂ ਕਾਂਗਰਸ ਪਾਰਟੀ ਦਾ ਐੱਮ ਐਲ ਏ ਨਹੀ ਬਾਣ ਸਕਿਆ ਅੱਧਾ ਸੀ ਉਦੋਂ ਹੀ ਲੋਕਾਂ ਦੀਆਂ ਉਮੀਦਾਂ ਤੇ ਪਾਣੀ ਫੇਰ ਗਿਆ ਕਿਉਂਕਿ ਬੁਢਲਾਡਾ ਹਲਕੇ ਨਾਲ ਹਮੇਸ਼ਾਂ ਹੀ ਇਹੀ ਹੁੰਦਾ ਆਇਆ ਹੈ ਕਾਂਗਰਸ ਸਰਕਾਰ ਵਾਲੇ ਇਕ ਸਰਕਾਰੀ ਖੰਡ ਮਿੱਲ ਲੱਗੀ ਸੀ ਤੇ ਉਹ ਵੀ ਬੰਦ ਕਰ ਦਿੱਤੀ ਗਈ ਅਤੇ ਹਲਕੇ ਵਿਚ ਕੋਈ ਵੱਡਾ ਕਾਰਖਾਨਾ ਤਾ ਕੀ ਲੱਗਣਾ ਸੀ ਸਗੋਂ ਮੁਢਲੀਆਂ ਸਹੂਲਤਾਂ ਵਲੋ ਵੀ ਲੋਕਾਂ ਦੀ ਹਾਲਤ ਤਰਸਯੋਗ ਹੈ ਕਿਉਂਕਿ ਨਾ ਲੋਕਾਂ ਦੀ ਸਿਹਤ ਸੰਭਾਲ ਲਈ ਕੋਈ ਵੱਡਾ ਹਸਪਤਾਲ ਹੈ ਅਤੇ ਨਾ ਕੋਈ ਬੱਚਿਆਂ ਦੇ ਭਵਿੱਖ ਲਈ ਕੋਈ ਵੱਡਾ ਕਾਲਿਜ ਇਹਨਾ ਦੋਵੇਂ ਕੰਮਾ ਲਈ ਲੋਕਾਂ ਨੂੰ ਸ਼ਹਿਰ ਤੋ ਬਾਹਰ ਜਾਣਾ ਪੈਂਦਾ ਹੈ ਪਰ ਹੁਣ ਤਾ ਲੋਕਾਂ ਨੂੰ ਸੜਕਾਂ ਸੀਵਰੇਜ਼ ਵਾਟਰ ਵਰਕਸ ਦਾ ਪਾਣੀ ਵੈਗਰਾ ਦਾ ਸਿਸਟਮ ਬੁਰੀ ਤਰਾਂ ਫੇਲ ਹੋ ਗਿਆ ਹੈ ਲੋਕ ਇਨ੍ਹਾਂ ਕਿ, ਦੁੱਖੀ ਹਨ ਕਿ ਸਾਰੀਆਂ ਮੇਨ ਸੜਕਾਂ ਜੋ, ਸ਼ਹਿਰ ਦੇ ਅੰਦਰ ਜਾਦੀਆਂ ਹਨ ਉਹ ਬੁਰੀ ਤਰਾਂ ਨਾਲ ਟੁੱਟ ਚੁੱਕੀਆਂ ਹਨ ਤੇ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਬੁਢਲਾਡਾ ਸ਼ਹਿਰ ਵਿਚ ਸਾਡਾ ਕੋਈ ਰਿਸ਼ਤੇਦਾਰ ਵੀ ਆਉਣ ਲਈ ਤਿਆਰ ਨਹੀਂ ਕਿਉਂਕਿ ਸੀਵਰੇਜ਼ ਦਾ ਸਿਸਟਮ ਬੁਰੀ ਤਰਾਂ ਫੇਲ ਹੈ ਆਖਰਕਾਰ ਲੋਕਾਂ ਨੇ ਸਾਰੀ ਮੰਡੀ ਦੀ ਸਲਾਹ ਨਾਲ ਅੱਜ ਸ਼ਹਿਰ ਬੁਢਲਾਡਾ ਮੁੰਕਮਲ ਤੋਰ ਤੇ ਬੰਦ ਰੱਖਿਆ ਅਤੇ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ
EDITED BY : SARA YAHA | | Last Updated : 7:30 pm 3 August 2018






















