ਦਰਿਆ ’ਚ ਫਿਰ ਮਰੀਆਂ ਮੱਛੀਆਂ, ਨਹੀਂ ਰੁਕ ਰਿਹਾ ਫੈਕਟਰੀਆਂ ਦਾ ਜ਼ਹਿਰੀਲਾ ਪਾਣੀ

0
5

ਰੋਪੜ (ਸਾਰਾ ਯਹਾ) : ਤਹਿਸੀਲ ਨੰਗਲ ਦੇ ਪਿੰਡ ਭੱਲੜੀ ਵਿੱਚ ਅੱਜ ਸਵਾਂ ਨਦੀ ’ਚ ਅਨੇਕਾਂ ਮਰੀਆਂ ਮੱਛੀਆਂ ਵੇਖੀਆਂ ਗਈਆਂ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਇਸ ਖੇਤਰ ਵਿੱਚ ਹਿਮਾਚਲ ਵਿੱਚੋਂ ਫੈਕਟਰੀਆਂ ਦਾ ਦੂਸ਼ਿਤ ਪਾਣੀ ਸਵਾਂ ਨਦੀ ’ਚ ਸੁੱਟਿਆ ਜਾਂਦਾ ਹੈ। ਅੱਜ ਸਵੇਰ ਤੋਂ ਦੂਸ਼ਿਤ ਪਾਣੀ ਸਵਾਂ ਵਿੱਚ ਵਹਿ ਰਿਹਾ ਹੈ ਤੇ ਮੱਛੀਆਂ ਦੇ ਮਰਨ ਦਾ ਕਾਰਨ ਇਹ ਦੂਸ਼ਿਤ ਪਾਣੀ ਦੱਸਿਆ ਜਾ ਰਿਹਾ ਹੈ। ਸਥਾਨਕ ਲੋਕ ਇਲਾਕੇ ਵਿੱਚ ਪਸ਼ੂ ਚਾਰਨ ਆਉਂਦੇ ਹਨ। ਹੁਣ ਮੱਛੀਆਂ ਮਰਨ ਦੀ ਘਟਨਾ ਕਾਰਨ ਉਨ੍ਹਾਂ ਦੇ ਮਨ ਵਿੱਚ ਦਹਿਸ਼ਤ ਹੈ।

ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ’ਤੇ ਪੁੱਜੇ ਐਸਡੀਓ ਜਤਿਨ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਘਟਨਾ ਬਾਰੇ ਪਤਾ ਲੱਗਾ, ਉਨ੍ਹਾਂ ਤੁਰੰਤ ਪਿੰਡ ਭੱਲੜੀ, ਨਾਨਗਰਾਂ ਤੇ ਐਲਗਰਾਂ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਅਧਿਕਾਰੀਆਂ ਨੂੰ ਕੋਈ ਮੱਛੀ ਮਰੀ ਹੋਈ ਤਾਂ ਨਹੀਂ ਮਿਲੀ ਪਰ ਫਿਰ ਵੀ ਸੈਂਪਲਿੰਗ ਕਰ ਦਿੱਤੀ ਗਈ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਹਿਮਾਚਲ ਦੇ ਪ੍ਰਦੂਸ਼ਣ ਕੰਟਰੋਲ ਅਧਿਕਾਰੀਆਂ ਨਾਲ ਵੀ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਹੈ।

ਐਸਡੀਓ ਜਤਿਨ ਕੁਮਾਰ ਮੁਤਾਬਕ ਇਸ ਇਲਾਕੇ ਵਿੱਚ ਪੰਜਾਬ ਦੀ ਕੋਈ ਵੀ ਉਦਯੋਗਿਕ ਇਕਾਈ ਮੌਜੂਦ ਨਹੀਂ। ਉਨ੍ਹਾਂ ਸ਼ੱਕ ਜ਼ਾਹਰ ਕੀਤਾ ਕਿ ਹਿਮਾਚਲ ਪ੍ਰਦੇਸ਼ ਦੇ ਇਲਾਕੇ ਟਾਹਲੀਵਾਲ ਤੇ ਮਹਿਤਪੁਰ ਦੀਆਂ ਉਦਯੋਗਿਕ ਇਕਾਈਆਂ ਵਿੱਚੋਂ ਇਹ ਦੂਸ਼ਿਤ ਪਾਣੀ ਦਰਿਆ ਵਿੱਚ ਸੁੱਟਿਆ ਗਿਆ ਹੋਵੇਗਾ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


EDITED BY : SARA YAHA | | Last Updated : 7:10 pm 3 August  2018

LEAVE A REPLY

Please enter your comment!
Please enter your name here