ਬਹਿਬਲ ਕਲਾਂ ਗੋਲੀਕਾਂਡ: ਚਾਰ ਹੋਰ ਪੁਲਿਸ ਅਫਸਰਾਂ ਖਿਲਾਫ ਪਰਚਾ ਦਰਜ

0
5

ਚੰਡੀਗੜ੍ਹ (ਸਾਰਾ ਯਹਾ): ਜਸਟਿਸ (ਸੇਵਾ ਮੁਕਤ) ਰਣਜੀਤ ਸਿੰਘ ਕਮਿਸ਼ਨ ਦੀਆਂ ਸਿਫ਼ਾਰਸ਼ਾਂ ’ਤੇ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ 2015 ਦੀ ਬਹਿਬਲ ਕਲਾਂ ਗੋਲੀਕਾਂਡ ਦੀ ਘਟਨਾ ਸਬੰਧੀ ਦਰਜ ਐਫਆਈਆਰ ‘ਚ 4 ਹੋਰ ਪੁਲਿਸ ਮੁਲਾਜ਼ਮਾਂ ਦੇ ਨਾਂ ਸ਼ਾਮਲ ਕਰ ਲਏ ਹਨ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੋਂ ਬਾਅਦ ਪੀਪੀਐਸ ਅਧਿਕਾਰੀ ਚਰਨਜੀਤ ਸਿੰਘ (ਉਸ ਸਮੇਂ ਐਸਐਸਪੀ ਮੋਗਾ, ਹੁਣ ਸੇਵਾ ਮੁਕਤ), ਬਿਕਰਮਜੀਤ ਸਿੰਘ (ਉਸ ਸਮੇਂ ਐਸਪੀ ਡੇਟ ਫਾਜਲਿਕਾ), ਇੰਸਪੈਕਟਰ ਪ੍ਰਦੀਪ ਸਿੰਘ ਤੇ ਐਸਆਈ ਅਮਰਜੀਤ ਸਿੰਘ ਦੇ ਨਾਂ ਐਫਆਈਆਰ ਐਫਆਈਆਰ ਨੰਬਰ 130, ਮਿਤੀ 21-10-2015 ਜੇਰੇ ਦਫ਼ਾ 302, 307, 34 ਆਈਪੀਸੀ, 25/27/54/59 ਆਰਮਜ਼ ਐਕਟ ਪੁਲਿਸ ਥਾਣਾ, ਬਾਜਾਖਾਨਾ, ਜਿਲ੍ਹਾ ਫਰੀਦਕੋਟ ਵਿਖੇ ਸ਼ਾਮਲ ਕੀਤੇ ਗਏ ਹਨ।

ਕਮਿਸ਼ਨ ਨੇ ਪਿਛਲੇ ਮਹੀਨੇ ਮੁੱਖ ਮੰਤਰੀ ਨੂੰ ਆਪਣੀ ਪਹਿਲੀ ਰਿਪੋਰਟ ਪੇਸ਼ ਕੀਤੀ। ਇਸ ਰਿਪੋਰਟ ਵਿੱਚ ਇਨ੍ਹਾਂ 4 ਪੁਲਿਸ ਮੁਲਾਜ਼ਮਾਂ ਦਾ ਸਪਸ਼ਟ ਤੌਰ ’ਤੇ ਜ਼ਿਕਰ ਕੀਤਾ ਗਿਆ ਹੈ। ਇਸ ਵਿੱਚ ਸਿਫਾਰਿਸ਼ ਕੀਤੀ ਗਈ ਹੈ ਕਿ ਇਨ੍ਹਾਂ ਦੇ ਨਾਂ ਦੋਸ਼ੀਆਂ ਵਜੋਂ ਐਫਆਈਆਰ ਵਿੱਚ ਸ਼ਾਮਲ ਕੀਤੇ ਜਾਣ ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ। ਐਫਆਈਆਰ ਨੰਬਰ 130, ਮਿਤੀ 21-10-2015 ਜੇਰੇ ਦਫ਼ਾ 302, 307, 34 ਆਈਪੀਸੀ, 25/27/54/59 ਆਰਮਜ਼ ਐਕਟ ਪੁਲਿਸ ਥਾਣਾ ਬਾਜਾਖਾਨਾ, ਜਿਲ੍ਹਾ ਫਰੀਦਕੋਟ ਪਹਿਲਾਂ ਹੀ ਅਣਪਛਾਤੇ ਪੁਲਿਸ ਮੁਲਾਜ਼ਮਾਂ ਵਿਰੁਧ ਦਰਜ਼ ਕੀਤੀ ਹੋਈ ਹੈ। ਹੁਣ ਇਨ੍ਹਾਂ 4 ਪੁਲਿਸ ਮੁਲਾਜ਼ਮਾਂ ਦਾ ਨਾਂ ਵੀ ਇਸ ਐਫਆਈਆਰ ਵਿੱਚ ਸ਼ਾਮਲ ਕਰ ਲਏ ਗਏ ਹਨ।

ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਮੁਤਾਬਕ 5 ਹੋਰ ਪੁਲਿਸ ਮੁਲਾਜ਼ਮਾਂ, ਇੰਸਪੈਕਟਰ ਹਰਪਾਲ ਸਿੰਘ (ਉਸ ਸਮੇਂ ਐਸਐਚਓ ਲਾਡੋਵਾਲ) ਤੇ ਕਾਂਸਟੇਬਲ ਸ਼ਮਸ਼ੇਰ ਸਿੰਘ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਤੇ ਪਰਮਿੰਦਰ ਸਿੰਘ (ਸਾਰੇ ਗੰਨਮੈਨ), ਚਰਨਜੀਤ ਸਿੰਘ (ਉਸ ਸਮੇਂ ਐਸਐਸਪੀ) ਦੀ ਭੂਮਿਕਾ ਦੀ ਵੀ ਜਾਂਚ ਪੜਤਾਲ ਕੀਤੀ ਜਾਵੇਗੀ। ਬੁਲਾਰੇ ਮੁਤਾਬਕ ਕੋਟਕਪੁਰਾ ਗੋਲੀਬਾਰੀ ਵਿੱਚ ਜਖ਼ਮੀ ਹੋਏ ਅਜੀਤ ਸਿੰਘ ਨਾਂ ਦੇ ਵਿਅਕਤੀ ਵਲੋਂ ਕਮਿਸ਼ਨ ਨੂੰ ਦਿੱਤੇ ਬਿਆਨ ਦੇ ਆਧਾਰ ’ਤੇ  ਧਾਰਾ 307/323/341/148/149 ਆਈਪੀਸੀ ਤੇ 27/54/59 ਆਰਮਜ਼ ਐਕਟ ਹੇਠ 7 ਅਗਸਤ ਨੂੰ ਕੇਸ ਦਰਜ ਕੀਤਾ ਗਿਆ ਹੈ।

ਬੁਲਾਰੇ ਨੇ ਇਹ ਵੀ ਸਪਸ਼ਟ ਕੀਤਾ ਕਿ ਕਮਿਸ਼ਨ ਨੇ ਕੋਟਕਪੁਰਾ ਗੋਲੀਬਾਰੀ ਵਿੱਚ ਕੁਝ ਸੀਨੀਅਰ ਪੁਲਿਸ ਅਧਿਕਾਰੀਆਂ ਬਾਰੇ ਵੀ ਸ਼ੰਕੇ ਪ੍ਰਗਟ ਕੀਤੇ ਹਨ ਤੇ ਐਫਆਈਆਰ ਦਰਜ ਕਰਨ ਤੋਂ ਬਾਅਦ ਕਿਸੇ ਆਜ਼ਾਦ ਏਜੰਸੀ ਤੋਂ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਸਿਫ਼ਾਰਿਸ਼ ਕੀਤੀ ਗਈ ਹੈ।


EDITED BY : SARA YAHA | | Last Updated :10:45 am 12 august 2018

LEAVE A REPLY

Please enter your comment!
Please enter your name here