

ਭੀਖੀ, 7 ਜੂਨ (ਸਾਰਾ ਯਹਾ )- ਸਥਾਨਕ ਸ਼ਹਿਰ ਦੀ ਸੁਨਾਮ ਰੋਡ ‘ਤੇ ਪਿੰਡ ਢੈਪਈ ਤੋਂ ਤਕਰੀਬਨ 3 ਕਿਲੋਮੀਟਰ ਪਹਿਲਾਂ ਵਾਪਰੇ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਕੇਵਲ ਸਿੰਘ ਵਾਸੀ ਬਾਦਲਗੜ੍ਹ (ਰਤੀਆ) ਨੇ ਦੱਸਿਆ ਕਿ ਉਹ ਰਤੀਏ ਤੋਂ ਟਰਾਲੀ ਵਿੱਚ ਚਾਵਲ ਦਾ ਛਿਲਕਾ ਭਰ ਸੰਗਰੂਰ ਵੱਲ ਲਾਹੁਣ ਜਾ ਰਹੇ ਸਨ। ਭੀਖੀ ਤੋਂ ਲੱਗਭੱਗ 4 ਕਿਲੋਮੀਟਰ ਦੂਰ ਜਦ ਉਹ ਟਰੈਕਟਰ ਰੋਕ ਕੇ ਟਰਾਲੀ ਥੱਲੇ ਵੜ ਕੇ ਟਾਇਰ ਚੈੱਕ ਕਰ ਰਹੇ ਸਨ ਤਾਂ ਪਿੱਛੋਂ ਆ ਰਹੇ ਤੇਜ ਰਫਤਾਰ ਟਰੱਕ ਨੇ ਟਰਾਲੀ ਨੂੰ ਫੇਟ ਮਾਰੀ ਜਿਸ ਨਾਲ ਟਰਾਲੀ ਤੁਰ ਪਈ ਅਤੇ ਟਰਾਲੀ ਹੇਠਾਂ ਵੜੇ ਉਨ੍ਹਾਂ ਦੇ ਸਾਥੀ ਬਲਕਾਰ ਸਿੰਘ ਪੁੱਤਰ ਲਾਭ ਸਿੰਘ ਵਾਸੀ ਬਾਦਲਗੜ੍ਹ (ਰਤੀਆ) ਦੀ ਟਾਇਰ ਹੇਠਾਂ ਆਉਣ ਨਾਲ ਮੌਕੇ ‘ਤੇ ਹੀ ਮੌਤ ਹੋ ਗਈ ਜਦ ਕਿ ਟਰੱਕ ਚਾਲਕ ਸਮੇਤ ਟਰੱਕ ਮੌਕੇ ਤੋਂ ਫਰਾਰ ਹੋ ਗਿਆ। ਏ.ਐੱਸ.ਆ ਾÂ’ਦਈ. ਪਰਮਜੀਤ ਸਿੰਘ ਨੇ ਦੱਸਿਆ ਕਿ ਕੇਵਲ ਸਿੰਘ ਦੇ ਬਿਆਨਾਂ ‘ਤੇ ਅਣਪਛਾਤੇ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
EDITED BY : SARA YAHA | | Last Updated :8 June 2018























