

ਬਰੇਟਾ, 8 ਜੂਨ (ਸਾਰਾ ਯਹਾ )- ਡੀ ਸੀ ਏ ਅਤੇ ਧਰੁਵ -ਪਾਂਡਵ ਕ੍ਰਿਕਟ ਅਕੈਡਮੀ ਬਰੇਟਾ ਵੱਲੋ ਜਿਲਾ ਕ੍ਰਿਕਟ ਐਸੋਸੀਏਸ਼ਨ ਦੇ ਸਹਿਯੋਗ ਨਾਲ ਛੇਵੀ ਕ੍ਰਿਕਟ ਲੀਗ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਈ ਗਈ। ਜਿਸ ਵਿੱਚ ਅੰਡਰ 14 ਦੀਆਂ 10 ਟੀਮਾਂ ਨੇ ਭਾਗ ਲਿਆ।ਜਾਣਕਾਰੀ ਦਿੰਦਿਆਂ ਅਕੈਡਮੀ ਕੋਚ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਲੀਗ ਦਾ ਫਾਈਨਲ ਮੈਚ ਡੀ ਸੀ ਏ ਬਰੇਟਾ ਅਤੇ ਐਮ.ਸੀ.ਸੀ ਜਾਖਲ ਵਿਚਕਾਰ ਖੇਡਿਆ ਗਿਆ। ਜਿਸ ਵਿੱਚ ਪਹਿਲਾਂ ਬੈਟਿੰਗ ਕਰਦੇ ਜਾਖਲ ਨੇ ਨਿਰਧਾਰਿਤ ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ਤੇ 136 ਦੌੜਾ ਬਣਾਈਆਂ। ਜਿਸ ਦੇ ਜਵਾਬ ਵਿੱਚ ਡੀ ਸੀ ਏ ਬਰੇਟਾ 124 ਦੌੜਾਂ ਹੀ ਬਣਾ ਸਕੀ ਅਤੇ ਜਾਖਲ ਨੇ ਇਹ ਮੈਚ 12 ਦੌੜਾਂ ਨਾਲ ਜਿੱਤ ਲਿਆ।ਅੰਕੂਸ਼ ਕੁਮਾਰ ਨੂੰ ਆਪਣੇ ਵਧੀਆ ਪ੍ਰਦਰਸ਼ਨ ਲਈ ਮੈਨ ਆਫ ਦਾ ਮੈਚ ਐਲਾਨਿਆ ਗਿਆ।ਇਸ ਮੌਕੇ ਇਨਾਮ ਵੰਡਣ ਦੀ ਰਸਮ ਜਿਲਾ ਕ੍ਰਿਕਟ ਦੇ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸਰਦੂਲਗੜ ਦੇ ਵਿਧਾਇਕ ਸ਼੍ਰ ਦਿਲਰਾਜ ਸਿੰਘ ਭੂੰਦੜ ਤੇ ਕ੍ਰਿਕਟ ਐਸਸੀਏਸ਼ਨ ਦੇ ਜਿਲਾ ਜਨਰਲ ਸਕੱਤਰ ਜਗਮੋਹਣ ਸਿੰਘ ਧਾਲੀਵਾਲ ਨੇ ਨਿਭਾਈ।ਇਸ ਮੌਕੇ ਉਹਨਾਂ ਕਿਹਾ ਕਿ ਉਹ ਡੀ ਸੀ ਏ ਕੋਚਿੰਗ ਸੈਂਟਰ ਦੀ ਹਰ ਪੱਖੋ ਮੱਦਦ ਅਤੇ ਖੇਡਾਂ ਦਾ ਪੱਧਰ ਉਚਾ ਚੁੱਕਣ ਦਾ ਵਾਅਦਾ ਕੀਤਾ।ਇਸ ਮੌਕੇ ਪੀ ਏ ਚਰਨਜੀਤ ਸਿੰਘ, ਬਲਦੇਵ ਸਿੰਘ ਸਿਰਸੀਵਾਲਾ, ਗੁਰਦੀਪ ਸਿੰਘ ਟੋਡਰਪੁਰ, ਅਜੈਬ ਸਿੰਘ ਖੁਡਾਲ, ਦਲਵੀਰ ਸਿੰਘ ਜਬੰਦਾ, ਗੁਰਜੀਤ ਸਿੰਘ ਬਹਾਦਰਪੁਰ, ਭੋਲਾ ਸਿੰਘ ਕਾਹਨਗੜ,ਸੋਨੂੰ ਕਟੋਦੀਆ, ਸੁਮੇਸ਼ ਬਾਲੀ ਕੌਸਂਲਰ, ਜਸਵੀਰ ਸਿੰਘ ਕੁਲਰੀਆਂ, ਗਗਨਦੀਪ ਗੱਗੀ, ਗੋਗੀ ਬਖਸ਼ੀਵਾਲਾ, ਅਮਨ ਚਹਿਲ, ਕਰਨਵੀਰ ਕਟੋਦੀਆ, ਰਾਜੂ ਕਾਹਨਗੜ ਹਾਜਰ ਸਨ।
EDITED BY : SARA YAHA | | Last Updated :8 June 2018


















