ਸਮਰਾਲਾ ਨੇੜੇ ਸੜ•ਕ ਹਾਦਸੇ ‘ਚ ਦੋ ਪ੍ਰਵਾਸੀ ਮਜ਼ਦੂਰਾਂ ਦੀ ਮੌਤ, ਇਕ ਦੀ ਹਾਲਤ ਨਾਜ਼ੁਕ

0
3

ਸਮਰਾਲਾ, 21 ਜੁਲਾਈ (ਸਾਰਾ ਯਹਾ)-ਸ਼ੁੱਕਰਵਾਰ ਦੇਰ ਰਾਤ ਮੋਟਰਸਾਈਕਲ ਸਵਾਰ ਤਿੰਨ ਪ੍ਰਵਾਸੀ ਮਜ਼ਦੂਰਾਂ ਨੂੰ ਕਿਸੇ ਅਣਪਛਾਤੇ ਵਾਹਨ ਵੱਲੋਂ ਟੱਕਰ ਮਾਰਨ ਮਗਰੋਂ ਬੁਰੀ ਤਰ•ਾਂ ਕੁਚਲੇ ਜਾਣ ‘ਤੇ ਦੋ ਮਜ਼ਦੂਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਇਕ ਮਜ਼ਦੂਰ ਦੀ ਹਾਲਤ ਨਾਜ਼ੁਕ ਹੋਣ ‘ਤੇ ਉਸ ਨੂੰ ਇਲਾਜ਼ ਲਈ ਪੀ.ਜੀ.ਆਈ. ਚੰਡੀਗੜ• ਭੇਜਿਆ ਗਿਆ ਹੈ।
ਜਾਣਕਾਰੀ ਅਨੁਸਾਰ ਦੇਰ ਰਾਤ ਅਜੇ ਸਾਹਨੀ (27), ਮਦਨ ਸਾਹਨੀ (29) ਅਤੇ ਸ਼ਕਤੀ ਕੁਮਾਰ (24) ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਥਾਣਾ ਸਮਰਾਲਾ ਅਧੀਨ ਪੈਂਦੀ ਨਹਿਰ ਨੀਲੋਂ ਪੁਲ ਤੋਂ ਗੜ•ੀ ਪਿੰਡ ਨੂੰ ਜਿਥੇ ਕਿ ਇਹ ਮਜ਼ਦੂਰ ਝੋਪੜ ਬਸਤੀ ਵਿੱਚ ਰਹਿੰਦੇ ਸਨ, ਵਿਖੇ ਵਾਪਸ ਆ ਰਹੇ ਸਨ। ਗੜ•ੀ ਪੁਲਸ ਤੋਂ ਪਹਿਲਾ ਪੰਜਾਬ ਢਾਬੇ ਅੱਗੇ ਕਿਸੇ ਅਣਪਛਾਤੇ ਵਾਹਨ ਨਾਲ ਇਨ•ਾਂ ਦੀ ਟਕੱਰ ਹੋ ਜਾਣ ਮਗਰੋਂ ਇਹ ਤਿੰਨੇ ਮਜ਼ਦੂਰ ਉਸ ਵਾਹਨ ਹੇਠ ਬੂਰੀ ਤਰ•ਾ ਨਾਲ ਕੁਚਲੇ ਗਏ। ਇਸ ਹਾਦਸੇ ਵਿੱਚ ਅਜੇ ਸਾਹਨੀ ਅਤੇ ਮਦਨ ਸਾਹਨੀ ਦੀ ਤਾਂ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਸ਼ਕਤੀ ਕੁਮਾਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਹਾਦਸੇ ਤੋਂ ਬਾਅਦ ਅਣਪਛਾਤਾ ਵਾਹਨ ਮੌਕੇ ਤੋਂ ਫਰਾਰ ਹੋ ਗਿਆ ਅਤੇ ਇਹ ਵੀ ਨਹੀਂ ਪਤਾ ਲੱਗ ਸਕਿਆ ਕਿ ਕਿਸ ਵਾਹਨ ਨਾਲ ਇਨ•ਾਂ ਦੀ ਟਕੱਰ ਹੋਈ ਹੈ।
ਹਾਦਸੇ ਦੀ ਸੂਚਨਾ ਮਿਲਣ ‘ਤੇ ਸਮਰਾਲਾ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਜ਼ਖਮੀ ਨੂੰ ਹਸਪਤਾਲ ਪਹੁੰਚਾਣ ਉਪਰੰਤ ਦੋਵੇਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਲਈ ਦੋਵੇਂ ਲਾਸ਼ਾਂ ਦਾ ਅੱਜ ਪੋਸਟਮਾਰਟਮ ਕਰਵਾਇਆ ਗਿਆ।
ਥਾਣਾ ਸਮਰਾਲਾ ਦੇ ਤਫਤੀਸ਼ੀ ਅਫ਼ਸਰ ਅਮਰੀਕ ਸਿੰਘ ਨੇ ਦੱਸਿਆ ਕਿ ਪੁਲਸ ਨੇ ਇਸ ਸੰਬੰਧ ਵਿੱਚ ਧਾਰਾ 304 ਅਧੀਨ ਕੇਸ ਤਾਂ ਦਰਜ਼ ਕਰ ਲਿਆ ਹੈ, ਪਰ ਇਨ•ਾਂ ਨੂੰ ਟਕੱਰ ਮਾਰਨ ਵਾਲੇ ਵਾਹਨ ਬਾਰੇ ਪੁਲਸ ਨੂੰ ਅਜੇ ਕੋਈ ਸੁਰਾਗ ਨਹੀਂ ਮਿਲਿਆ।


EDITED BY : SARA YAHA | | Last Updated : 7:੦੨  pm 21 JULY 2018

LEAVE A REPLY

Please enter your comment!
Please enter your name here