

ਸਮਰਾਲਾ 21,ਜੁਲਾਈ (ਸਾਰਾ ਯਹਾ)-ਅੱਜ ਸਵੇਰੇ ਸਰਹਿੰਦ ਨਹਿਰ ਦੇ ਨੀਲੋਂ ਪੁਲ ਵਿਖੇ ਇਕ ਤੇਜ ਰਫ਼ਤਾਰ ਐਂਬੂਲੈਂਸ ਵੱਲੋਂ ਸੜ•ਕ ਕਿਨਾਰੇ ਖੜ•ੇ 27 ਸਾਲਾ ਨੌਜਵਾਨ ਨੂੰ ਟੱਕਰ ਮਾਰ ਦੇਣ ਨਾਲ ਉਸ ਦੀ ਮੌਤ ਹੋ ਗਈ।
ਥਾਣਾ ਸਮਰਾਲਾ ਤੋਂ ਮਿਲੀ ਜਾਣਕਾਰੀ ਅਨੁਸਾਰ ਮਨਿੰਦਰ ਸਿੰਘ (27) ਪੁੱਤਰ ਬੂਟਾ ਸਿੰਘ ਨਿਵਾਸੀ ਪਿੰਡ ਰਾਮਗੜ• ਸੀਬੀਆ ਨੇੜੇ ਰਾਏਕੋਟ ਜੋਕਿ ਆਪਣੇ ਪਿਤਾ ਨਾਲ ਟਰੱਕ ‘ਚ ਹਿਮਾਚਲ ਤੋਂ ਧਾਗਾ ਭਰ ਕੇ ਲੁਧਿਆਣਾ ਵੱਲ ਆ ਰਹੇ ਸਨ। ਨੀਲੋਂ ਨਹਿਰ ‘ਤੇ ਰੁਕਣ ਮੌਕੇ ਜਿਵੇ ਹੀ ਮਨਜਿੰਦਰ ਸਿੰਘ ਟਰੱਕ ਤੋਂ ਬਾਹਰ ਆਕੇ ਸੜ•ਕ ‘ਤੇ ਖੜ•ਾ ਹੋਇਆ ਤਾਂ ਪਿੱਛੋਂ ਆ ਰਹੀ ਇੱਕ ਐਬੂਲੈਂਸ ਨੇ ਉਸ ਨੂੰ ਟਕੱਰ ਮਾਰ ਦਿੱਤੀ। ਜ਼ਖਮੀ ਹਾਲਤ ‘ਚ ਉਸ ਨੂੰ ਸੀ.ਐਮ.ਸੀ. ਲੁਧਿਆਣਾ ਲਿਜਾਇਆ ਗਿਆ। ਜਿਥੇ ਕਿ ਉਸ ਦੀ ਮੌਤ ਹੋ ਗਈ। ਸਮਰਾਲਾ ਪੁਲਸ ਨੇ ਅਣਪਛਾਤੇ ਐਬੂਲੈਂਸ ਚਾਲਕ ਖਿਲਾਫ਼ ਕੇਸ ਦਰਜ਼ ਕਰ ਲਿਆ ਹੈ।
EDITED BY : SARA YAHA | | Last Updated : 7:00 pm 21 JULY 2018























