ਲੱਗੀ ਅੱਗ ਨਾਲ ਦੋ ਟੈਂਪੂ, ਆਲਟੋ ਕਾਰ ਸਮੇਤ ਪਲਾਸਟਿਕ ਸੜ੍ ਕੇ ਸਵਾਹ

0
2

ਨਾਭਾ (ਸਾਰਾ ਯਹਾ ) ਪਿਛਲੀ ਦੇਰ ਰਾਤ ਨਾਭਾ ਦੇ ਪਿੰਡ ਦੁਲੱਦੀ ਸਥਿਤ ਅਚਾਨਕ ਲੱਗੀ ਅੱਗ ਕਾਰਨ ਦੋ ਟੈਂਪੂ, ਆਲਟੋ ਕਾਰ ਅਤੇ ਸਮੇਤ ਲੱਖਾਂ ਦਾ ਪਲਾਸਟਿਕ ਸੜ ਕੇ ਸੁਆਹ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਾਮਾਨ ਦੇ ਮਾਲਕ ਜੋਗਿੰਦਰ ਰਾਮ ਨੇ ਦੱਸਿਆ ਕਿ ਉਹ ਦੇਰ ਰਾਤ ਕਰੀਬ ਨੌ ਵਜੇ ਨੈਨਾਦੇਵੀ ਤੋਂ ਪੈਦਲ ਯਾਤਰਾ ਕਰਕੇ ਆਏ ਸਨ ਅਤੇ ਰਾਤ ਕਰੀਬ ਢਾਈ ਵਜੇ ਉਨ੍ਹਾਂ ਨੂੰ ਕਿਸੇ ਨੇ ਸੂਚਨਾ ਦਿੱਤੀ ਕਿ ਤੁਹਾਡੇ ਗੈਰਜ ਵਿੱਚ ਅੱਗ ਲੱਗੀ ਹੈ ਤਾਂ ਉਨ੍ਹਾਂ ਆ ਕੇ ਵੇਖਿਆ ਕਿ ਉਨ੍ਹਾਂ ਦੀ ਆਲਟੋ ਕਾਰ ,ਦੋ ਟੈਂਪੂ ਅਤੇ ਕਰੀਬ ਢਾਈ ਤਿੰਨ ਲੱਖ ਦਾ ਪਲਾਸਟਿਕ ਸੜ ਕੇ ਸੁਆਹ ਹੋ ਚੁੱਕਿਆ ਸੀ ਜਦੋਂ ਉਨ੍ਹਾਂ ਨੇ ਫਾਇਰਬਿ੍ਗੇਡ ਦੀਆਂ ਗੱਡੀਆਂ ਨੂੰ ਇਤਲਾਹ ਦਿੱਤੀ ਕਿੱਤਾ ਗੱਡੀਆਂ ਪਹੁੰਚਣ ਤੱਕ ਸਾਰਾ ਸਾਮਾਨ ਸੜ ਚੁੱਕਿਆ ਸੀ ,ਦੀਪਾ ਰਾਮ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਇਹ ਗਰੀਬ ਪਰਿਵਾਰ ਮਿਹਨਤ ਮਜ਼ਦੂਰੀ; ਕਰਕੇ ਪਰਿਵਾਰ ਪਾਲਦਾ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਪਰਿਵਾਰ ਦੀ ਯੋਗ ਮਦਦ ਕਰੇ


EDITED BY : SARA YAHA | | Last Updated : 7:00 pm 1 AUGUST  2018

LEAVE A REPLY

Please enter your comment!
Please enter your name here