ਖਹਿਰਾ ਦੇ ਹੱਕ ‘ਚ ਆਏ ‘ਆਪ ਪੀੜਤ’ ਗੁਰਪ੍ਰੀਤ ਘੁੱਗੀ

0
3

ਜਲੰਧਰ (ਸਾਰਾ ਯਹਾ) : ਪ੍ਰਸਿੱਧ ਕਾਮੇਡੀਅਨ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਸਾਬਕਾ ਪ੍ਰਧਾਨ ਗੁਰਪ੍ਰੀਤ ਸਿੰਘ ਘੁੱਗੀ ਵੀ ਖਹਿਰਾ ਦੇ ਹੱਕ ‘ਚ ਬੋਲ ਪਏ ਹਨ। ਘੁੱਗੀ ਵਲੋਂ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਰਾਹੀਂ 2 ਅਗਸਤ ਦੀ ਬਠਿੰਡਾ ਕਨਵੈਨਸ਼ਨ ‘ਚ ਲੋਕਾਂ ਨੂੰ ਹੁੰਮ-ਹੁੰਮਾ ਕੇ ਪਹੁੰਚਣ ਦਾ ਸੱਦਾ ਦਿੱਤਾ ਗਿਆ ਹੈ। ਗੁਰਪ੍ਰੀਤ ਮੁਤਾਬਕ ਹਾਈਕਮਾਂਡ ਨੇ ਹਮੇਸ਼ਾ ਹੀ ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਵਾਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਪਹਿਲਾਂ ਵੀ ਕਈ ਲੀਡਰ ਹਾਈਕਮਾਂਡ ਜ਼ਬਰੀ ਫੈਸਲਿਆਂ ਦੀ ਬਲੀ ਚੜ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਅਫਸੋਸ ਹੈ ਕਿ ਪੰਜਾਬ ਪੱਖੀ ਆਵਾਜ਼ ਚੁੱਕਣ ਵਾਲੇ ਖਹਿਰਾ ਵਰਗੇ ਸਿਆਸਤਦਾਨ ਨਾਲ ਵੀ ਅੱਜ ਉਹੀ ਹੋ ਰਿਹਾ ਹੈ।
ਗੌਰਤਲਬ ਹੈ ਕਿ ਗੁਰਪ੍ਰੀਤ ਸਿੰਘ ਘੁੱਗੀ ਵੱਲੋਂ ਵੀ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਬਟਾਲਾ ਤੋਂ ਚੋਣ ਲੜੀ ਗਈ ਸੀ ਜਿਸ ਵਿਚ ਉਹ ਹਾਰ ਗਏ ਸਨ। ਇਸ ਤੋਂ ਬਾਅਦ ਪਾਰਟੀ ਵੱਲੋਂ ਉਨ੍ਹਾਂ ਨੂੰ ਪੰਜਾਬ ਦੇ ਕਨਵੀਨਰ ਅਹੁਦੇ ਤੋਂ ਵੀ ਮੁਕਤ ਕਰ ਦਿੱਤਾ ਸੀ ਜਿਸ ਦੇ ਤਰੀਕੇ ਤੋਂ ਨਾਖੁਸ਼ ਹੁੰਦਿਆਂ ਘੁੱਗੀ ਨੇ ਅਸਤੀਫਾ ਦੇ ਦਿੱਤਾ ਸੀ।


EDITED BY : SARA YAHA | | Last Updated : 7:੦੩ pm 1 AUGUST  2018

LEAVE A REPLY

Please enter your comment!
Please enter your name here