ਮੰਡੀਆਂ ‘ਚ ਰੁਲਦੇ ਕਿਸਾਨ ਅੱਕ ਕੇ ਸੜਕਾਂ ‘ਤੇ ਉੱਤਰੇ

0
6

ਬਠਿੰਡਾ(ਸਾਰਾ ਯਹਾ): ਕਣਕ ਦੀ ਖਰੀਦ ਨਾ ਹੋਣ ਕਰਕੇ ਗੁੱਸੇ ਵਿੱਚ ਆਏ ਕਿਸਾਨਾਂ ਨੇ ਬਠਿੰਡਾ-ਤਲਵੰਡੀ ਸਾਬੋ ਮਾਰਗ ‘ਤੇ ਜਾਮ ਲਾ ਕੇ ਤਕਰੀਬਨ 6 ਘੰਟੇ ਆਵਾਜਾਈ ਠੱਪ ਰੱਖੀ। ਇਸ ਰੋਸ ਪ੍ਰਦਰਸ਼ਨ ਵਿੱਚ ਕਿਸਾਨਾਂ ਨਾਲ ਆੜ੍ਹਤੀਏ ਤੇ ਮਜ਼ਦੂਰ ਵੀ ਸ਼ਾਮਲ ਸਨ।

ਕਿਸਾਨਾਂ ਨੇ ਦੱਸਿਆ ਕਿ ਉਹ ਬਠਿੰਡਾ ਦੇ ਤਲਵੰਡੀ ਸਾਬੋ ਨੇੜੇ ਚੱਠਾ ਵਾਲਾ ਮੰਡੀ ਵਿੱਚ ਪਿਛਲੇ 10 ਦਿਨਾਂ ਤੋਂ ਕਣਕ ਦੀ ਫਸਲ ਲੈ ਕੇ ਬੈਠੇ ਹਨ। ਏਜੰਸੀ ਵੱਲੋਂ ਉਨ੍ਹਾਂ ਦੀ ਫ਼ਸਲ ਦੀ ਖ਼ਰੀਦ ਨਹੀਂ। ਕਿਸਾਨਾਂ ਨੇ ਕਿਹਾ ਕਿ ਮੰਡੀਆਂ ਵਿੱਚ ਨਾ ਤਾਂ ਸ਼ੈੱਡ ਬਣੇ ਹਨ ਤੇ ਨਾ ਹੀ ਹੋਰ ਕੋਈ ਪੁਖਤਾ ਇੰਤਜ਼ਾਮ ਹਨ।

Related imageਇਸ ਕਰਕੇ ਕਿਸਾਨਾਂ ਨੂੰ ਆਪਣੀ ਕਣਕ ਦੀ ਫਸਲ ਲੈ ਕੇ ਖੁੱਲ੍ਹੇ ਵਿੱਚ ਬੈਠਣਾ ਪੈਂਦਾ ਹੈ ਜਿੱਥੇ ਮੀਂਹ ਕਣੀ ਤੇ ਹਨੇਰੀ ਦਾ ਡਰ ਸਤਾਉਂਦਾ ਰਹਿੰਦਾ ਹੈ। ਪ੍ਰਸ਼ਾਸਨ ਨੇ ਪਿਛਲੇ ਦਸ ਦਿਨਾਂ ਤੋਂ ਉਨ੍ਹਾਂ ਨੂੰ ਅੱਖੋਂ ਪਰੋਖੇ ਕਰਦਿਆਂ ਕਣਕ ਦੀ ਖ਼ਰੀਦ ਨਹੀਂ ਕੀਤੀ ਜਿਸ ਕਰਕੇ ਉਨ੍ਹਾਂ ਨੂੰ ਇਹ ਕਦਮ ਚੁੱਕਣਾ ਪਿਆ।

ਉਧਰ ਦੂਜੇ ਪਾਸੇ ਕਿਸਾਨਾਂ ਦੇ ਇਸ ਸੰਘਰਸ਼ ਵਿੱਚ ਆੜ੍ਹਤੀਏ ਤੇ ਮਜ਼ਦੂਰ ਵੀ ਸ਼ਾਮਲ ਹੋਏ। ਆੜ੍ਹਤੀਆਂ ਨੇ ਕਿਹਾ ਕਿ ਕਿਸਾਨਾਂ ਤੇ ਆੜ੍ਹਤੀਆਂ ਦਾ ਨਹੁੰ ਮਾਸ ਦਾ ਰਿਸ਼ਤਾ ਹੁੰਦਾ ਹੈ। ਏਜੰਸੀ ਕਣਕ ਦੀ ਖਰੀਦ ਨਾ ਕਰਕੇ ਕਿਸਾਨਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਇਸ ਕਰਕੇ ਉਹ ਆਖ਼ਰੀ ਦਮ ਤੱਕ ਕਿਸਾਨਾਂ ਦੇ ਸੰਘਰਸ਼ ਵਿੱਚ ਨਾਲ ਖੜ੍ਹੇ ਹਨ।Image result for FARMER IN PUNJAB oN RoAD

First Published (SARA YAHA): Wednesday, 18 April 2018 5:07 PM

LEAVE A REPLY

Please enter your comment!
Please enter your name here