

ਗੁਰਦਸਪੁਰ(ਸਾਰਾ ਯਹਾ) : ਸਰਕਾਰ ਕਰਜ਼ਾ ਮਾਫੀ ਤੇ ਨੌਜਵਾਨਾਂ ਨੂੰ ਰੁਜਗਾਰ ਦੇਣ ਦੇ ਦਾਅਵੇ ਕਰ ਰਹੀ ਹੈ ਪਰ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਦਾ ਦੌਰ ਜਾਰੀ ਹੈ। ਅੱਜ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਮਧੇਪੁਰ ਵਿੱਚ ਕਰਜ਼ੇ ਤੇ ਬੱਚਿਆਂ ਦੀ ਬੇਰੁਜ਼ਗਾਰੀ ਤੋਂ ਪ੍ਰੇਸ਼ਾਨ ਕਿਸਾਨ ਨੇ ਖੁਦਕੁਸ਼ੀ ਕਰ ਲਈ।
ਪਤਾ ਲੱਗਾ ਹੈ ਕਿ 45 ਸਾਲਾ ਕਿਸਾਨ ਜਸਵੰਤ ਸਿੰਘ ਦੇ ਸਿਰ ਸੱਤ ਲੱਖ ਦਾ ਕਰਜ਼ ਸੀ। ਇਸ ਵਿੱਚੋਂ 3 ਲੱਖ ਰੁਪਏ ਬੈਂਕ, 2.50 ਲੱਖ ਰੁਪਏ ਆੜ੍ਹਤੀ ਤੇ 1.50 ਲੱਖ ਰੁਪਏ ਸਹਿਕਾਰੀ ਸਭਾ ਦਾ ਸੀ। ਉਸ ਕੋਲ ਢਾਈ ਏਕੜ ਜ਼ਮੀਨ ਦਾ ਸੀ। ਇਸ ਲਈ ਕਰਜ਼ੇ ਦਾ ਬੋਝ ਲਗਾਤਾਰ ਵਧਦਾ ਜਾ ਰਿਹਾ ਸੀ। ਇਸ ਵਾਰ ਮੌਸਮ ਵੀ ਖਰਾਬ ਚੱਲ ਰਿਹਾ ਹੈ। ਇਸ ਤੋਂ ਪ੍ਰੇਸ਼ਾਨ ਹੋ ਕੇ ਕਿਸਾਨ ਨੇ ਖੁਦਕੁਸ਼ੀ ਕਰ ਲਈ।
ਕਿਸਾਨ ਦਾ ਇੱਕ ਬੇਟਾ ਤੇ ਬੇਟੀ ਹੈ। ਉਹ ਕਾਫੀ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਬੇਰੁਜ਼ਗਾਰ ਹਨ। ਕਿਸਾਨ ਜਸਵੰਤ ਸਿੰਘ ਨੂੰ ਕੈਪਟਨ ਸਰਕਾਰ ਤੋਂ ਉਮੀਦ ਸੀ ਪਰ ਨਾ ਤਾਂ ਉਸ ਦਾ ਕਰਜ਼ਾ ਮਾਫ ਹੋਇਆ ਤੇ ਨਾ ਹੀ ਉਸ ਦੇ ਬੱਚਿਆਂ ਨੂੰ ਕੋਈ ਰੁਜਗਾਰ ਮਿਲਿਆ। ਯਾਦ ਰਹੇ ਕੈਪਟਨ ਨੇ ਸਰਕਾਰ ਬਣਨ ਤੋਂ ਪਹਿਲਾਂ ਸਾਰਾ ਕਰਜ਼ ਮਾਫ ਕਰਨ ਤੇ ਹਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ।
EDITED BY : SARA YAHA PUNJABI NEWS






















