ਨਾਭਾ ਜੇਲ੍ਹ ਬ੍ਰੇਕ ਦਾ ਮੁਲਜ਼ਮ ਖਾਲਿਸਤਾਨੀ ਹਰਮਿੰਦਰ ਮਿੰਟੂ ਦੀ ਹੋਈ ਮੌਤ..

ਪਟਿਆਲਾ(ਸਾਰਾ ਯਹਾ)- ਨਾਭਾ ਜੇਲ ਬ੍ਰੇਕ ਕਾਂਡ ਦਾ ਮੁਲਜ਼ਮ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਹਰਮਿੰਦਰ ਮਿੰਟੂ ਦੀ ਦਿਲ ਦਾ ਦੌਰਾ ਪੈਣ ਨਾਲ ਪਟਿਆਲਾ ਦੀ ਸੈਂਟਰਲ ਜੇਲ੍ਹ ਵਿੱਚ ਮੌਤ ਹੋ ਗਈ ਹੈ। ਉਸਦੀ ਮ੍ਰਿਤਕ ਦੇਹ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਰੱਖੀ ਗਈ ਹੈ।

ਹਰਮਿੰਦਰ ਮਿੰਟੂ ਜਲੰਧਰ ਦੇ ਕਸਬਾ ਭੋਗਪੁਰ ਦੇ ਡੱਲੀ ਪਿੰਡ ਦਾ ਰਹਿਣ ਵਾਲਾ ਸੀ।ਉਹ 25 ਸਾਲ ਵਿਦੇਸ਼ ‘ਚ ਰਿਹਾ ਸੀ। ਮਿੰਟੂ ਜਿਆਦਾ ਸਮਾਂ ਯੁਰੂਪ ਤੇ ਥਾਈਲੈਂਡ ‘ਚ ਰਿਹਾ ਹੈ। ਉਸ ਕੋਲ 2 ਤੋਂ ਜਿਆਦਾ ਪਾਸਪੋਰਟ ਸਨ। ਇਸ ਦੇ ਖਿਲਾਫ ਦੇਸ਼ਧ੍ਰੋਹ ਦੇ 10 ਤੋਂ ਵੱਧ ਮਾਮਲੇ ਦਰਜ ਹਨ।

Related imageਪੁਲਿਸ ਨੇ ਮਿੰਟੂ ਨੂੰ ਇੰਟਰਪੋਲ ਦੀ ਮਦਦ ਨਾਲ ਸਾਲ 2014 ‘ਚ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਸੀ। ਭਾਰਤ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲਾ ਮਿੰਟੂ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਤੋਂ ਵੀ ਟ੍ਰੇਨਿੰਗ ਲੈ ਚੁੱਕਾ ਹੈ। ਸੁਰੱਖਿਆ ਏਜੰਸੀਆਂ ਮੁਤਾਬਕ ਆਈਐਸਆਈ ਹੀ ਮਿੰਟੂ ਨੂੰ ਹਥਿਆਰ ਤੇ ਹੋਰ ਮਦਦ ਦਿੰਦੀ ਸੀ।

ਹਰਮਿੰਦਰ ਮਿੰਟੂ ਤੇ ਸਾਲ 2008 ਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ‘ਤੇ ਹਮਲਾ ਕਰਨ ਦਾ ਵੀ ਇਲਜ਼ਾਮ ਹੈ। ਇਸ ਦੇ ਨਾਲ ਹੀ 2010 ‘ਚ ਹਲਵਾਰਾ ਏਅਰਫੋਰਸ ਸਟੇਸ਼ਨ ਤੋਂ ਧਮਾਕਾਖੇਜ਼ ਸਮੱਗਰੀ ਲੁੱਟਣ ਦਾ ਇਲਜ਼ਾਮ ਵੀ ਮਿੰਟੂ ਤੇ ਹੈ। ਉਸ ਤੇ ਪੰਜਾਬ ‘ਚ ਸ਼ਿਵ ਸੈਨਾ ਦੇ ਤਿੰਨ ਲੀਡਰਾਂ ਦੇ ਕਤਲ ਦੀ ਸਾਜਿਸ਼ ਰਚਣ ਦੇ ਮਾਮਲੇ ਵੀ ਦਰਜ ਹਨ।

First published (SARA YAHA): April 18, 2018