ਨਰਮੇ ‘ਤੇ ਚਿੱਟੀ ਮੱਖੀ ਦਾ ਹਮਲਾ, ਕਿਸਾਨਾਂ ਦੀਆਂ ਮੁਸ਼ਕਿਲ ਵਧੀਆਂ

0
4

ਫ਼ਾਜ਼ਿਲਕਾ (ਸਾਰਾ ਯਹਾ) : ਜ਼ਿਲ੍ਹਾ ਫਾਜ਼ਿਲਕਾ ‘ਚ ਪੰਜਾਬ ਭਰ ‘ਚ ਸਭ ਤੋਂ ਵੱਧ ਨਰਮਾ ਦੀ ਖੇਤੀ ਕੀਤੀ ਜਾਂਦੀ ਹੈ। ਚਿੱਟੀ ਮੱਖੀ ਦੇ ਹਮਲੇ ਤੋਂ ਬਾਅਦ ਕਿਸਾਨਾਂ ‘ਚ ਨਰਮੇ ਦੀ ਫ਼ਸਲ ਬੀਜਣ ਦਾ ਰੁਝਾਨ ਕਾਫੀ ਘੱਟ ਗਿਆ ਹੈ। ਫ਼ਾਜ਼ਿਲਕਾ ਤੋਂ ਇਲਾਵਾ ਅਬੋਹਰ, ਸ੍ਰੀ ਮੁਕਤਸਰ ਸਾਹਿਬ ਤੇ ਮਾਨਸਾ ਜ਼ਿਲ੍ਹਿਆਂ ‘ਚ ਇੱਕ ਲੱਖ ਏਕੜ ਤੋਂ ਵੀ ਜ਼ਿਆਦਾ ਕਪਾਹ ਤੇ ਨਰਮੇ ਦੀ ਖੇਤੀ ਕੀਤੀ ਜਾਂਦੀ ਸੀ ਜਦਕਿ ਹੁਣ ਇਹ ਅੰਕੜਾ ਕਾਫੀ ਘੱਟ ਗਿਆ ਹੈ।

ਫ਼ਸਲਾਂ ਚਿੱਟੀ ਮੱਖੀ ਦੇ ਹਮਲੇ ਦੀ ਲਪੇਟ ‘ਚ ਆਉਣ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਚਾਹੇ ਨਰਮਾ ਕਪਾਹ ਦੀ ਫਸਲ ਹੋਵੇ ਜਾਂ ਸਬਜ਼ੀਆਂ ਸਾਰੇ ਪਾਸੇ ਸਫੈਦ ਮੱਖੀ ਵੱਲੋਂ ਉਨ੍ਹਾਂ ਦੀਆਂ ਫ਼ਸਲਾਂ ਬਰਬਾਦ ਕੀਤੀਆਂ ਜਾ ਰਹੀਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕਰਨ ਤੋਂ ਬਾਅਦ ਵੀ ਚਿੱਟੀ ਮੱਖੀ ਦਾ ਅਸਰ ਜਾਰੀ ਹੈ। ਉਨ੍ਹਾਂ ਕਿਹਾ ਕਿ ਇੰਨੀ ਵਾਰ ਫ਼ਸਲਾਂ ‘ਤੇ ਸਪਰੇਅ ਕਰਨੀ ਪੈਂਦੀ ਹੈ ਕਿ ਉਨ੍ਹਾਂ ਦਾ ਖਰਚਾ ਵੀ ਪੂਰਾ ਨਹੀਂ ਹੁੰਦਾ।

ਕਿਸਾਨਾਂ ਦੀ ਮੰਗ ਹੈ ਕਿ ਖੇਤੀਬਾੜੀ ਵਿਭਾਗ ਵੱਲੋਂ ਉਨ੍ਹਾਂ ਨੂੰ ਚਿੱਟੀ ਮੱਖੀ ਦੇ ਹਮਲੇ ਤੋਂ ਬਚਾਉਣ ਲਈ ਪੁਖਤਾ ਜਾਣਕਾਰੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਅੱਜ ਤੱਕ ਕੋਈ ਵੀ ਖੇਤੀਬਾੜੀ ਦਾ ਅਧਿਕਾਰੀ ਨਹੀਂ ਪਹੁੰਚਿਆ।

ਉੱਧਰ ਇਸ ਸਬੰਧੀ ਜਦੋਂ ਜ਼ਿਲ੍ਹਾ ਫ਼ਾਜ਼ਿਲਕਾ ਦੇ ਖੇਤੀਬਾੜੀ ਅਧਿਕਾਰੀ ਬਲਜਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਭਰ ‘ਚ 10-12 ਕੇਸ ਧਿਆਨ ‘ਚ ਆਏ ਸਨ ਜਿੱਥੇ ਚਿੱਟੀ ਮੱਖੀ ਨੇ ਹਮਲਾ ਕੀਤਾ ਹੈ। ਵਿਭਾਗ ਵੱਲੋਂ ਸਿਫਾਰਸ਼ਾਂ ਤੋਂ ਬਾਅਦ ਕਿਸਾਨਾਂ ਵੱਲੋਂ ਕੀਤੇ ਗਏ ਕੀੜੇਮਾਰ ਦਵਾਈਆਂ ਦੇ ਛਿੜਕਾਅ ਨਾਲ ਫ਼ਾਸਲਾਂ ਕਾਫੀ ਹੱਦ ਤਕ ਸੁਰੱਖਿਅਤ ਹਨ।


EDITED BY : SARA YAHA | | Last Updated :10:30 pm 12 august 2018

LEAVE A REPLY

Please enter your comment!
Please enter your name here