

ਮਾਨਸਾ 3 ਫਰਵਰੀ (ਬਪਸ):ਮਾਨਸਾ ਕੇਂਦਰੀ ਸਹਿਕਾਰੀ ਬੈਂਕ ਵੱਲੋ ਬਰਾਂਚ ਭੰਮੇ ਕਲਾਂ ਵਿਖੇ 73ਵਾਂ ਵਿੱਤੀ ਸਾਖਰਤਾ ਪੰਦਰਵਾੜੇ ਨਾਲ ਸਬੰਧਿਤ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁੱਖ ਦਫ਼ਤਰ ਮਾਨਸਾ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਕਰਨੈਲ ਸਿੰਘ ਸਿੱਧੂ ਤੇ ਬਰਾਂਚ ਮੈਨੇਜਰ ਸੁਖਵਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਹਿਕਾਰੀ ਸਭਾਵਾਂ ਰਾਹੀਂ ਬੈਂਕਾਂ ਨਾਲ ਜੁੜੇ ਕਿਸਾਨਾਂ ਦੀ ਬੈਂਕ ਨਾਲ ਪੂਰੀ ਭਾਈਵਾਲੀ ਹੁੰਦੀ ਹੈ ਇਸ ਲਈ ਕਿਸਾਨਾਂ ਨੂੰ ਬੈਂਕਾਂ ਨਾਲ ਸਹੀ ਸਮੇਂ ਤੇ ਲੈਣ ਦੇਣ ਕਰਦੇ ਰਹਿਣਾ ਚਾਹੀਦਾ ਹੈ। ਜਮ੍ਹਾਂ ਪੂੰਜੀ ਉੱਤੇ ਵੱਧ ਵਿਆਜ ਹੋਣ ਕਰਕੇ ਕਿਸਾਨਾਂ ਨੂੰ ਆਪਣੀ ਜਮ੍ਹਾਂ ਪੂੰਜੀ ਸਹਿਕਾਰੀ ਬੈਂਕਾਂ ਵਿੱਚ ਰੱਖਣੀ ਚਾਹੀਦੀ ਹੈ। ਬੈਂਕ ਵੱਲੋਂ ਲਏ ਗਏ ਕਰਜ਼ੇ ਦੀਆਂ ਕਿਸ਼ਤਾਂ ਸਮੇਂ ਸਿਰ ਮੋੜ ਦੇ ਰਹਿਣਾ ਚਾਹੀਦਾ ਹੈ । ਬੈਂਕ ਵੱਲੋਂ ਸਮੇਂ ਸਮੇਂ ਸਿਰ ਮਿਲਣ ਵਾਲੀਆਂ ਸਹੂਲਤਾਂ ਆਪਣੇ ਗਾਹਕ ਕਿਸਾਨਾਂ ਨੂੰ ਦਿੱਤੀਆਂ ਜਾਂਦੀਆਂ ਹਨ। ਇਸ ਮੌਕੇ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਇਕਬਾਲ ਸਿੰਘ ਸੁਖਦੇਵ ਸਿੰਘ ਦੀਪਕ ਗਰਗ ਬਲਰਾਜ ਕੁਮਾਰ ਗੁਰਮੇਲ ਸਿੰਘ ਜਗਤਾਰ ਸਿੰਘ ਅਤੇ ਸਮੂਹ ਕਿਸਾਨ ਮੋਹਤਵਾਰ ਵਿਅਕਤੀ ਆਦਿ ਹਾਜ਼ਰ ਸਨ।






















