ਬੱਸ ਖੱਡ ‘ਚ ਡਿੱਗਣ ਕਾਰਨ 32 ਅਧਿਆਪਕਾਂ ਦੀ ਮੌਤ

0
6

ਮੁੰਬਈ (ਸਾਰਾ ਯਹਾ) : ਮਹਾਰਾਸ਼ਟਰ ਦੀ ਰਾਜਧਾਨੀ ਤੋਂ ਕਰੀਬ 100 ਕਿੱਲੋਮੀਟਰ ਦੂਰ ਦਰਦਨਾਕ ਹਾਦਸਾ ਵਾਪਰਨ ਨਾਲ ਤਕਰੀਬਨ ਤਿੰਨ ਦਰਜਨ ਜਾਨਾਂ ਚਲੀਆਂ ਗਈਆਂ। ਸੂਬੇ ਦੇ ਰਾਇਗੜ੍ਹ ਵਿੱਚ ਇੱਕ ਕਾਲਜ ਸਟਾਫ ਬੱਸ ਡੂੰਘੀ ਖੱਡ ਵਿੱਚ ਡਿੱਗ ਗਈ। ਹਾਦਸੇ ਵਿੱਚ ਹੁਣ ਤਕ 32 ਜਣਿਆਂ ਦੀ ਮੌਤ ਹੋ ਗਈ ਹੈ ਤੇ 8 ਗੰਭੀਰ ਜ਼ਖ਼ਮੀ ਹਨ।

ਪ੍ਰਾਪਤ ਜਾਣਕਾਰੀ ਮੁਤਾਬਕ ਬੱਸ ਵਿੱਚ ਕਾਲਜ ਦੇ 40 ਸਟਾਫ ਮੈਂਬਰ ਸਵਾਰ ਸਨ। ਹਾਦਸਾ ਰਾਇਗੜ੍ਹ ਦੇ ਅੰਬੇਨਾਲੀ ਵਿੱਚ ਵਾਪਰਿਆ। ਇਹ ਬੱਸ ਬਾਲਾਸਾਹਿਬ ਸਾਵੰਤ ਕੋਂਕਣ ਕ੍ਰਿਸ਼ੀ ਵਿਦਿਆਪੀਠ ਦੀ ਸੀ। ਫਿਲਹਾਲ ਹਾਦਸੇ ਵਾਲੀ ਜਗ੍ਹਾ NDRF ਟੀਮ ਭੇਜ ਦਿੱਤੀ ਗਈ ਹੈ।

ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ।


EDITED BY : SARA YAHA | | Last Updated : 3:15  pm 28 JULY 2018

LEAVE A REPLY

Please enter your comment!
Please enter your name here