ਤਾਂ ਇਸ ਲਈ ਅਕਸ਼ੇ ਨੇ ਗੁਲਸ਼ਨ ਕੁਮਾਰ ਬਣਨ ਤੋਂ ਕੀਤਾ ਇਨਕਾਰ

0
6

ਮੁੰਬਈ (ਸਾਰਾ ਯਹਾ ): ਕਾਫੀ ਲੰਬੇ ਸਮੇਂ ਤੋਂ ਚਰਚਾ ਸੀ ਕੀ ਅਕਸ਼ੇ ਕੁਮਾਰ ਗੁਲਸ਼ਨ ਕੁਮਾਰ ਦੀ ਬਾਈਓਪਿਕ ‘ਮੋਗੁਲ’ ‘ਚ ਨਜ਼ਰ ਆਉਣਗੇ। ਇਸ ਗੱਲ ਦਾ ਐਲਾਨ ਵੀ ਕਾਫੀ ਵੱਡੇ ਪੱਧਰ ‘ਤੇ ਕੀਤਾ ਗਿਆ ਸੀ। ਹੁਣ ਹਾਲ ਹੀ ‘ਚ ਖ਼ਬਰ ਸਾਹਮਣੇ ਆਈ ਹੈ ਕਿ ਅੱਕੀ ਨੇ ਇਸ ਫ਼ਿਲਮ ਨੂੰ ਕਰਨ ਤੋਂ ਇਨਕਾਰ ਕਰ ਦਿੱਤਾ ਹੈ।


ਪਹਿਲਾਂ ਤਾਂ ਇਸ ਗੱਲ ‘ਤੇ ਕੋਈ ਪ੍ਰਤੀਕਿਰਿਆ ਨਹੀਂ ਆਈ। ਪਰ ਕੁਝ ਦਿਨ ਪਹਿਲਾਂ ਭੂਸ਼ਣ ਕੁਮਾਰ ਨੇ ਇਸ ਗੱਲ ‘ਤੇ ਪੱਕੀ ਮੁਹਰ ਲੱਗਾ ਦਿੱਤੀ। ਇਸ ਤੋਂ ਬਾਅਦ ਹੁਣ ਅੱਕੀ ਨੇ ਇਸ ਫ਼ਿਲਮ ਨੂੰ ਨਾ ਕਰਨ ਦਾ ਕਾਰਨ ਵੀ ਦੱਸ ਦਿੱਤਾ ਹੈ।

ਭੂਸ਼ਨ ਕੁਮਾਰ ਤੋਂ ਬਾਅਦ ਹੁਣ ਅੱਕੀ ਨੇ ਇਸ ਫ਼ਿਲਮ ਬਾਰੇ ਕਿਹਾ, ‘ਜੀ ਹਾਂ, ਹੁਣ ਮੈਂ ਇਸ ਫ਼ਿਲਮ ਦਾ ਹਿੱਸਾ ਨਹੀਂ ਹਾਂ। ਮੈਂ ਮੋਗੁਲ ਨਹੀਂ ਕਰ ਰਿਹਾ ਹਾਂ। ਫ਼ਿਲਮ ਦੀ ਕਹਾਣੀ ਨੂੰ ਲੈ ਕੇ ਸਾਡੇ ‘ਚ ਸਹਿਮਤੀ ਨਹੀਂ ਬਣ ਪਾ ਰਹੀ ਸੀ ਜਿਸ ਕਾਰਨ ਮੈਂ ਇਸ ਫ਼ਿਲਮ ਨੂੰ ਕਰਨ ਤੋਂ ਮਨ੍ਹਾ ਕੀਤਾ ਹੈ’।

ਉਂਝ ਇਸ ਤੋਂ ਇਲਾਵਾ ਅਕਸ਼ੇ ਕੁਮਾਰ ਰਜਨੀਕਾਂਤ ਦੇ ਨਾਲ ਫ਼ਿਲਮ ’2.0’ ‘ਚ ਨਜ਼ਰ ਆਵੇਗਾ। ਇਹ ਪਹਿਲੀ ਵਾਰ ਹੈ ਜਦੋਂ ਅੱਕੀ ਰਜਨੀਕਾਂਤ ਦੇ ਨਾਲ ਸਕਰੀਨ ਸ਼ੇਅਰ ਕਰ ਰਹੇ ਹਨ ਉਨ੍ਹਾਂ ਨੇ ਇਸ ਤੋਂ ਪਹਿਲਾਂ ਕਦੇ ਵੀ ਰਜਨੀਕਾਂਤ ਦੇ ਨਾਲ ਕੰਮ ਨਹੀਂ ਕੀਤਾ।

’2.0’ ਬਾਰੇ ਗੱਲ ਕਰਦੀਆਂ ਅੱਕੀ ਨੇ ਕਿਹਾ ਕਿ ਉਹ ਇਸ ਫ਼ਿਲਮ ਲਈ ਕਾਫੀ ਐਕਸਾਈਟਿਡ ਹਨ ਅਤੇ ਫ਼ਿਲਮ 29 ਦਸੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋ ਰਹੀ ਹੈ। ਇਸ ਤੋਂ ਅਲਾਵਾ ਅਕਸ਼ੇ ਦੀ ਫ਼ਿਲਮ ‘ਗੋਲਡ’ ਵੀ 15 ਅਗਸਤ ਨੂੰ ਰਿਲੀਜ਼ ਹੋ ਰਹੀ ਹੈ ਜਿਸ ‘ਚ ਆਜ਼ਾਦ ਭਾਰਾਤ ਦੇ ਪਹਿਲੇ ਓਲੰਪਿਅਕ ਗੋਲਡ ਨੂੰ ਜਿੱਤਣ ਦੀ ਕਹਾਣੀ ਦੇਖਣ ਨੂੰ ਮਿਲੇਗੀ।


EDITED BY : SARA YAHA | | Last Updated : 3:30  pm 28 JULY 2018

LEAVE A REPLY

Please enter your comment!
Please enter your name here