ਇਨ੍ਹਾਂ ਬਾਲੀਵੁੱਡ ਸਟਾਰਜ਼ ਦੀ ਵਿਦੇਸ਼ਾਂ ‘ਚ ਹੈ ਅਰਬਾਂ ਦੀ ਸੰਪਤੀ, ਇਕ ਨੇ ਖਰੀਦਿਆ ਬਰਫੀਲਾ ਪਹਾੜ

0
4

ਮੁੰਬਈ(ਬਿਊਰੋ)— ਬਾਲੀਵੁੱਡ ‘ਚ ਅਜਿਹੇ ਕਈ ਸਟਾਰਜ਼ ਹਨ, ਜੋ ਸਧਾਰਨ ਪਰਿਵਾਰ ਤੋਂ ਆਉਣ ਤੋਂ ਬਾਅਦ ਇੰਨਾ ਉੱਚਾ ਮੁਕਾਮ ਹਾਸਲ ਕਰ ਚੁੱਕੇ ਹਨ, ਜਿਸ ਨੂੰ ਪਾਉਣ ਲਈ ਕਈ ਵਾਰ ਪੂਰੀ ਜ਼ਿੰਦਗੀ ਵੀ ਘੱਟ ਪੈ ਜਾਂਦੀ ਹੈ। ਅਜਿਹੇ ‘ਚ ਗੱਲ ਕਰਾਂਗੇ ਬਾਲੀਵੁੱਡ ਦੇ ਉਨ੍ਹਾਂ 9 ਸਟਾਰਜ਼ ਦੀ ਸੰਪਤੀ ਦੀ, ਜੋ ਦੇਸ਼ ‘ਚ ਹੀ ਨਹੀਂ ਬਲਕਿ ਵਿਦੇਸ਼ਾਂ ‘ਚ ਵੀ ਕਰੋੜਾਂ ਰੁਪਏ ਦੀ ਸੰਪਤੀ ਦੇ ਮਾਲਕ ਹਨ।

PunjabKesari
ਪ੍ਰਿਯੰਕਾ ਚੋਪੜਾ
ਬਾਲੀਵੁੱਡ ਦੀ ਹਾਈਐਸਟ ਪੇਡ ਅਦਾਕਾਰਾ ਅਤੇ ਹਾਲੀਵੁੱਡ ‘ਚ ਵੀ ਮਸ਼ਹੂਰ ਪ੍ਰਿਯੰਕਾ ਚੋਪੜਾ ਮਾਂਟ੍ਰੀਅਲ ‘ਚ ਇਕ ਸ਼ਾਨਦਾਰ ਘਰ ਦੀ ਮਾਲਕਣ ਹੈ। ਪ੍ਰਿਯੰਕਾ ਦਾ ਇਹ ਘਰ ਪੂਲ ਪਾਰਟੀ ਲਈ ਬਿਲਕੁੱਲ ਪ੍ਰਫੈਕਟ ਹੈ।

PunjabKesari
ਸਲਮਾਨ ਖਾਨ
ਬਾਲੀਵੁੱਡ ਦੇ ਦਬੰਗ ਖਾਨ ਨੂੰ ਦੁਬਈ ਨਾਲ ਬੇਹੱਦ ਪਿਆਰ ਹੈ, ਇਸ ਲਈ ਉਨ੍ਹਾਂ ਨੇ ਡਾਊਨਟਾਊਨ ਇਲਾਕੇ ‘ਚ ਪੂਰਾ ਦਾ ਪੂਰਾ ਅਪਾਰਟਮੈਂਟ ਖਰੀਦਿਆ ਹੋਇਆ ਹੈ।

PunjabKesari
ਸੈਫ ਅਲੀ ਖਾਨ
ਸੈਫ ਅਲੀ ਖਾਨ ਪਹਿਲਾਂ ਤੋਂ ਹੀ ਸ਼ਾਹੀ ਖਾਨਦਾਨ ਨਾਲ ਸੰਬੰਧ ਰੱਖਦੇ ਹਨ, ਅਜਿਹੇ ‘ਚ ਉਨ੍ਹਾਂ ਨੇ ਸਵਿਟਜ਼ਰਲੈਂਡ ‘ਚ ਵੀ ਇਕ ਆਲੀਸ਼ਾਨ ਘਰ ਖਰੀਦਿਆ ਹੋਇਆ ਹੈ।

PunjabKesari
ਸ਼ਿਲਪਾ ਸ਼ੈਟੀ
ਸ਼ਿਲਪਾ ਦੇ ਪਤੀ ਰਾਜ ਕੁੰਦਰਾ ਲੰਡਨ ਦੇ ਮਸ਼ਹੂਰ ਬਿਜ਼ਨੈੱਸਮੈਨ ਹਨ। ਸ਼ਿਲਪਾ ਦੇ ਕੋਲ ਲੰਡਨ ਅਤੇ ਕਨਾਡਾ ‘ਚ 4 ਆਲੀਸ਼ਾਨ ਬੰਗਲੇ ਹਨ। ਇੰਨਾ ਹੀ ਨਹੀਂ ਰਾਜ ਨੇ ਸ਼ਿਲਪਾ ਨੂੰ ਗਿਫਟ ‘ਚ ਬੁਰਜ ਖਲੀਫਾ ‘ਚ ਵੀ ਇਕ ਬੰਗਲਾ ਤੋਹਫੇ ‘ਚ ਦਿੱਤਾ ਹੋਇਆ ਹੈ। ਉੱਥੇ ਇੰਗਲੈਂਡ ਦੇ ਵੇਬ੍ਰਿਜ ‘ਚ ਵੀ ਇਕ ਸ਼ਾਨਦਾਰ ਘਰ ਹੈ, ਜੋ ਕਿਸੇ ਮਹਿਲ ਤੋਂ ਘੱਟ ਨਹੀਂ ਹੈ।

PunjabKesari
ਐਸ਼ਵਰਿਆ-ਅਭਿਸ਼ੇਕ
ਐਸ਼ਵਰਿਆ ਅਤੇ ਅਭਿਸ਼ੇਕ ਨੇ ਜੁਮੇਰਾਹ ਗੋਲਫ ਐਸਟੇਟ ‘ਚ ਇਕ ਸ਼ਾਹੀ ਬੰਗਲਾ ਖਰੀਦਿਆ ਹੋਇਆ ਹੈ। ਇਹ ਬੰਗਲਾ ਤਕਰੀਬਨ 5600 ਵਰਗ ਫੁੱਟ ‘ਚ ਫੈਲਿਆ ਹੋਇਆ ਹੈ।

PunjabKesari
ਅਕਸ਼ੈ ਕੁਮਾਰ
ਬਾਲੀਵੁੱਡ ਦੇ ਅਕਸ਼ੈ ਕੁਮਾਰ ਸਾਲ ‘ਚ ਤਕਰੀਬਨ 2-3 ਫਿਲਮਾਂ ਲੈ ਕੇ ਆਉਂਦੇ ਹਨ ਅਤੇ ਚੰਗੇ ਪੈਸੇ ਕਮਾ ਲੈਂਦੇ ਹਨ। ਅਜਿਹੇ ‘ਚ ਗੱਲ ਕਰੀਏ ਉਨ੍ਹਾਂ ਦੀ ਵਿਦੇਸ਼ਾਂ ‘ਚ ਪ੍ਰਾਪਰਟੀ ਦੀ ਤਾਂ ਉਨ੍ਹਾਂ ਕੋਲ ਮਾਰੀਸ਼ੀਅਸ ਅਤੇ ਕੈਨੇਡਾ ‘ਚ ਖੂਬਸੂਰਤ ਮਕਾਨ ਹੈ। ਇੰਨਾ ਹੀ ਨਹੀਂ ਅਕਸ਼ੈ ਨੇ ਟੋਰਾਂਟੋ ‘ਚ ਪੂਰੀ ਬਰਫੀਲੀ ਪਹਾੜੀ ਖਰੀਦ ਰੱਖੀ ਹੈ।

PunjabKesari
ਅਮਿਤਾਭ ਬੱਚਨ
ਸਦੀ ਦੇ ਮਹਾਨਾਇਕ ਅਤੇ ਬਾਲੀਵੁੱਡ ਸ਼ਹਿਨਸ਼ਾਹ ਅਮਿਤਾਭ ਬੱਚਨ ਦੇ ਪਹਿਲਾਂ ਤੋਂ ਹੀ ਮੁੰਬਈ ‘ਚ 5 ਆਲੀਸ਼ਾਨ ਬੰਗਲੇ ਹਨ। ਇਸ ਤੋਂ ਬਾਵਜੂਦ ਗੱਲ ਕਰੀਏ ਵਿਦੇਸ਼ ਤੋਂ ਸੰਪਤੀ ਦੀ ਤਾਂ ਉਨ੍ਹਾਂ ਕੋਲ ਫੈਸ਼ਨ ਸਿਟੀ ਪੈਰਿਸ ‘ਚ ਇਕ ਘਰ ਹੈ ਜੋ ਉਨ੍ਹਾਂ ਨੂੰ ਉਨ੍ਹਾਂ ਦੀ ਪਤਨੀ ਜਯਾ ਬੱਚਨ ਨੇ ਗਿਫਟ ਕੀਤਾ ਹੈ।

PunjabKesari
ਸ਼ਾਹਰੁਖ ਖਾਨ
ਇਸ ਸੂਚੀ ‘ਚ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਦਾ ਵੀ ਨਾਂ ਵੀ ਆਉਂਦਾ ਹੈ। ਕਿੰਗ ਖਾਨ ਕੋਲ ਦੁਬਈ ਦੇ ਜੁਮੇਰਾਹ ‘ਚ ਇਕ ਆਲੀਸ਼ਾਨ ਘਰ ਹੈ, ਜੋ 140000 ਵਰਗ ਫੁੱਟ ‘ਚ ਫੈਲਿਆ ਹੋਇਆ ਹੈ।

PunjabKesari
ਜਾਨ ਅਬ੍ਰਾਹਿਮ
ਆਖਿਰ ‘ਚ ਗੱਲ ਕਰਾਂਗੇ ਐਕਟਰ ਜਾਨ ਅਬ੍ਰਾਹਿਮ ਦੀ। ਭਾਵੇਂ ਹੀ ਉਹ ਫਿਲਮਾਂ ‘ਚ ਜ਼ਿਆਦਾ ਹਿੱਟ ਨਾ ਹੋਣ ਪਰ ਉਨ੍ਹਾਂ ਦਾ ਬਹੁਤ ਵੱਡਾ ਬਿਜ਼ਨੈੱਸ ਹੈ ਅਤੇ ਇਸੇ ਬਿਜ਼ਨੈੱਸ ਕਾਰਨ ਉਨ੍ਹਾਂ ਕੋਲ ਅਮਰੀਕਾ ਦੇ ਲਾਸ ਏਂਜਲਸ ਦੇ ਮਹਿੰਗੇ ਇਲਾਕੇ ਬੇਲ ਪੇਅਰ ‘ਚ ਇਕ ਆਲੀਸ਼ਾਨ ਬੰਗਲਾ ਹੈ, ਜਿੱਥੇ ਉਨ੍ਹਾਂ ਦੇ ਗੁਆਂਢੀ ਹਾਲੀਵੁੱਡ ਸਟਾਰਜ਼ ਜੈਨੀਫਰ ਐਨਿਸਟਨ ਅਤੇ ਐਂਜਲੀਨਾ ਜੌਲੀ ਹੈ।


First Published : SARA YAHA | | Last Updated : 22 May 2018

LEAVE A REPLY

Please enter your comment!
Please enter your name here