ਮੁਹਾਲੀ ਦਾ ਐਸਐਸਪੀ ਮਹਿਲਾ ਕਮਿਸ਼ਨ ਵੱਲੋਂ ਤਲਬ

0
4

ਚੰਡੀਗੜ੍ਹ: ਮੁਹਾਲੀ ਦੇ ਐਸਐਸਪੀ ਕੁਲਦੀਪ ਚਾਹਲ ਨੂੰ ਪੰਜਾਬ ਮਹਿਲਾ ਕਮਿਸ਼ਨ ਨੇ ਤਲਬ ਕੀਤਾ ਹੈ। ਹਾਸਲ ਜਾਣਕਾਰੀ ਮੁਤਾਬਕ ਮਹਿਲਾ ਕਮਿਸ਼ਨ ‘ਚ ਇੱਕ ਔਰਤ ਵੱਲੋਂ ਯੌਨ ਸ਼ੋਸ਼ਨ ਦੀ ਸ਼ਿਕਾਇਤ ਕੀਤੀ ਸੀ। ਇਸ ‘ਤੇ ਪੰਜਾਬ ਮਹਿਲਾ ਕਮਿਸ਼ਨ ਦੀ ਮੁਖੀ ਮਨੀਸ਼ਾ ਗੁਲਾਟੀ ਨੇ ਐਸਐਸਪੀ ਨੂੰ ਕਾਰਵਾਈ ਕਰਨ ਲਈ ਕਿਹਾ ਸੀ। ਇਸ ਬਾਰੇ ਪੁੱਛਣ ‘ਤੇ ਐਸਐਸਪੀ ਵੱਲੋਂ ਗੁਲਾਟੀ ਨਾਲ ਬੁਰਾ ਵਿਵਹਾਰ ਕੀਤਾ ਗਿਆ।

ਮਹਿਲਾ ਕਮਿਸ਼ਨ ਦੀ ਮੁਖੀ ਗੁਲਾਟੀ ਨੇ ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸ਼ਿਕਾਇਤ ਭੇਜੀ ਹੈ ਜਿਸ ‘ਤੇ ਕੈਪਟਨ ਨੇ ਕਾਰਵਾਈ ਕਰਨ ਦਾ ਭਰੋਸਾ ਜਤਾਇਆ ਹੈ। ਦੂਜੇ ਪਾਸੇ ਐਸਐਸਪੀ ਚਾਹਲ ਨੇ ‘ਸਾਰਾ ਯਹਾ’ ਨੂੰ ਫੋਨ ‘ਤੇ ਹੋਈ ਗੱਲਬਾਤ ਦੌਰਾਨ ਦੱਸਿਆ ਕਿ ਮੇਰੀ ਗੁਲਾਟੀ ਨਾਲ ਗੱਲ ਜ਼ਰੂਰ ਹੋਈ ਪਰ ਮੈਂ ਕਿਸੇ ਤਰ੍ਹਾਂ ਵੀ ਬਦਤਮੀਜ਼ੀ ਨਾਲ ਪੇਸ਼ ਨਹੀਂ ਆਇਆ। ਜ਼ਿਕਰਯੋਗ ਹੈ ਕਿ ਐਸਐਸਪੀ ਨੂੰ ਜੂਨ ਦੇ ਪਹਿਲੇ ਹਫਤੇ ਤਲਬ ਕੀਤਾ ਗਿਆ ਹੈ।


First Published : SARA YAHA | | Last Updated : 22 May 2018

LEAVE A REPLY

Please enter your comment!
Please enter your name here