ਮਿਥੁਨ ਦੇ ਘਰ ਰੰਗ ’ਚ ਭੰਗ, ਬਲਾਤਕਾਰ ਦੇ ਇਲਜ਼ਾਮਾਂ ’ਚ ਘਿਰੇ ਮੁੰਡੇ ਦਾ ਵਿਆਹ ਟਲਿਆ

0
6

ਨਵੀਂ ਦਿੱਲੀ (ਸਾਰਾ ਯਹਾ): ਬਲਾਤਕਾਰ ਤੇ ਧੋਖਾਧੜੀ ਦੇ ਇਲਜ਼ਾਮਾਂ ਵਿੱਚ ਘਿਰੇ ਮਿਥੁਨ ਚੱਕਰਵਰਤੀ ਦੇ ਮੁੰਡੇ ਮਹਾਅਕਸ਼ੈ ਦਾ ਵਿਆਹ ਫਿਲਹਾਲ ਟਲ ਗਿਆ ਹੈ। ਸਾਰਾ ਯਹਾ ਦੀ ਰਿਪੋਰਟ ਮੁਤਾਬਕ ਅੱਜ ਤਮਿਲਨਾਡੂ ਦੇ ਊਟੀ ਵਿੱਚ ਮਹਾਅਕਸ਼ੈ ਦਾ ਵਿਆਹ ਹੋਣਾ ਸੀ ਪਰ ਫਿਲਹਾਲ ਅਜਿਹਾ ਕੁਝ ਹੋ ਨਹੀਂ ਰਿਹਾ। ਦੱਸਿਆ ਜਾ ਰਿਹਾ ਹੈ ਕਿ ਵਿਆਹ ਵਾਲੀ ਥਾਂ ਮਾਮਲੇ ਦੀ ਜਾਂਚ ਟੀਮ ਪੁੱਜੀ ਸੀ, ਜਿਸ ਪਿੱਛੋਂ ਕੁੜੀ ਵਾਲੇ ਉੱਥੋਂ ਚਲੇ ਗਏ।

ਮਿਥੁਨ ਦੇ ਮੁੰਡੇ ਮਹਾਅਕਸ਼ੈ ਤੇ ਪਤਨੀ ਯੋਗਿਤਾ ਬਾਲੀ ਨੂੰ ਅਦਾਲਤ ਨੇ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਦੋਵਾਂ ਖ਼ਿਲਾਫ਼ ਬਲਾਤਕਾਰ ਤੇ ਧੋਖਾਧੜੀ ਦਾ ਮਾਮਲਾ ਦਰਜ ਹੈ। ਵਿਸ਼ੇਸ਼ ਜੱਜ ਆਸ਼ਤੋਸ਼ ਕੁਮਾਰ ਨੇ ਦੋਵਾਂ ਨੂੰ ਇੱਕ ਲੱਖ ਰੁਪਏ ਦੇ ਨਿੱਜੀ ਮੁੱਚਲਕੇ ਤੇ ਇੰਨੀ ਹੀ ਰਕਮ ਦੀਆਂ ਦੋ ਜ਼ਮਾਨਤਾਂ ਜਮ੍ਹਾ ਕਰਾਉਣ ਲਈ ਕਿਹਾ ਤੇ ਉਨ੍ਹਾਂ ਨੂੰ ਜ਼ਮਾਨਤ ਦਿੱਤੀ। ਅਦਾਲਤ ਨੇ ਉਨ੍ਹਾਂ ਨੂੰ ਨਿਰਦੇਸ਼ ਦਿੱਤਾ ਕਿ ਉਹ ਸਬੂਤਾਂ ਨਾਲ ਛੇੜਛਾੜ ਨਹੀਂ ਕਰਨਗੇ ਤੇ ਨਾ ਹੀ ਗਵਾਹਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਨਗੇ। ਜਦੋਂ ਵੀ ਜ਼ਰੂਰਤ ਪਈ, ਉਨ੍ਹਾਂ ਨੂੰ ਜਾਂਚ ਵਿੱਚ ਸ਼ਾਮਲ ਹੋਣਾ ਪਏਗਾ।

ਜਾਣੋ ਪੂਰਾ ਮਾਮਲਾ

ਭੋਜਪੁਰੀ ਫ਼ਿਲਮ ਅਦਾਕਾਰਾ ਨੇ ਇਲਜ਼ਾਮ ਲਾਇਆ ਸੀ ਕਿ ਅਪਰੈਲ 2015 ਵਿੱਚ ਜਦੋਂ ਉਹ ਕੰਮ ਦੇ ਮਾਮਲੇ ਸਬੰਧੀ ਮਿਥੁਨ ਦੇ ਮੁੰਡੇ ਮਹਾਅਕਸ਼ੈ ਦੇ ਘਰ ਗਈ ਸੀ ਤਾਂ ਉਸ ਨੇ ਅਦਾਕਾਰ ਨਾਲ ਸਰੀਰਕ ਸਬੰਧ ਬਣਾਇਆ ਸੀ। ਉਸ ਦੇ ਬਾਅਦ ਉਹ ਲਗਾਤਾਰ ਪੀੜਤਾ ਨਾਲ ਸੰਪਰਕ ਵਿੱਚ ਰਿਹਾ ਤੇ ਇਸ ਦੌਰਾਨ ਜਦੋਂ ਪੀੜਤਾ ਗਰਭਵਤੀ ਹੋ ਗਈ ਤਾਂ ਮਹਾਅਕਸ਼ੈ ਨੇ ਉਸ ਦਾ ਗਰਭਪਾਤ ਵੀ ਕਰਵਾਇਆ।

ਹਾਲਾਂਕਿ ਉਹ ਲਗਾਤਾਰ ਉਸ ਨੂੰ ਵਿਆਹ ਦਾ ਭਰੋਸਾ ਦਿੰਦਾ ਰਿਹਾ। ਕੁਝ ਸਮੇਂ ਪਹਿਲਾਂ ਜਦੋਂ ਪੀੜਤਾ ਨੇ ਮਹਾਅਕਸ਼ੈ  ਨੂੰ ਵਿਆਹ ਸਬੰਧੀ ਪੁੱਛਿਆ ਤਾਂ ਉਸ ਨੇ ਪੀੜਤਾ ਕੋਲੋਂ ਉਸ ਦੀ ਕੁੰਡਲੀ ਮੰਗੀ।


EDITED BY : SARA YAHA | | Last Updated :5:39pm 08 JULY 2018

LEAVE A REPLY

Please enter your comment!
Please enter your name here