ਰਾਜਪਾਲ ਯਾਦਵ ਨੂੰ ਚੈੱਕ ਬਾਊਂਸ ਮਾਮਲੇ ‘ਚ ਹੋਈ 6 ਮਹੀਨੇ ਦੀ ਸਜ਼ਾ, ਮਿਲੀ ਜ਼ਮਾਨਤ

0
2

 ਦਿੱਲੀ (ਬਿਊਰੋ)—ਬਾਲੀਵੁੱਡ ‘ਚ ਆਪਣੇ ਹਾਸਿਆਂ ਵਾਲੇ ਕਿਰਦਾਰ ਰਾਹੀਂ ਆਪਣੀ ਪਛਾਣ ਬਣਾਉਣ ਵਾਲੇ ਐਕਟਰ ਰਾਜਪਾਲ ਯਾਦਵ ਨੂੰ ਸੋਮਵਾਰ ਨੂੰ ਦਿੱਲੀ ਦੀ ਕਰਕਰਡੂਮਾ ਅਦਾਲਤ ਨੇ ਚੈੱਕ ਬਾਉਂਸ ਨਾਲ ਜੁੜੇ ਸੱਤ ਮਾਮਲਿਆਂ ਵਿਚ ਛੇ ਮਹੀਨੇ ਦੀ ਸਜ਼ਾ ਸੁਣਾਈ। ਹਾਲਾਂਕਿ, ਉਨ੍ਹਾਂ ਨੂੰ ਕੋਰਟ ਨੇ ਥੋੜ੍ਹੀ ਦੇਰ ‘ਚ ਜ਼ਮਾਨਤ ਵੀ ਦੇ ਦਿੱਤੀ। ਰਾਜਪਾਲ ਨੂੰ ਭਲੇ ਹੀ ਸੱਤਾਂ ਕੇਸਾਂ ਵਿਚ ਜ਼ਮਾਨਤ ਮਿਲ ਗਈ ਹੋ ਪਰ ਉਨ੍ਹਾਂ ‘ਤੇ ਪ੍ਰਤੀ ਕੇਸ 1.60 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਨਾਲ ਹੀ ਉਨ੍ਹਾਂ ਦੀ ਪਤਨੀ ਨੂੰ 10 ਲੱਖ ਰੁਪਏ ਪ੍ਰਤੀ ਕੇਸ ਜੁਰਮਾਨਾ ਦੇਣਾ ਹੋਵੇਗਾ।       ਇਸ ਤੋਂ ਪਹਿਲਾਂ 14 ਅਪ੍ਰੈਲ ਨੂੰ ਰਾਜਪਾਲ ਅਤੇ ਉਨ੍ਹਾਂ ਦੀ ਪਤਨੀ ਨੂੰ ਦੋਸ਼ੀ ਪਾਇਆ ਗਿਆ ਸੀ। ਐਡੀਸ਼ਨਲ ਚੀਫ ਮੈਟਰੋਪਾਲੀਟਨ ਮੈਜਿਸਟਰੇਟ ਅਧਿਕਾਰੀ ਅਮਿਤ ਅਰੋੜਾ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਸੀ ਕਿ ਪ੍ਰਮਾਣ ਸ਼ੱਕ ਤੋਂ ਪਰੇ ਜਾ ਕੇ ਦੋਸ਼ੀਆਂ ਨੂੰ Image result for rajpal yadav in courtਦੋਸ਼ੀ ਸਾਬਤ ਕਰ ਰਹੇ ਹਨ। ਇਕ ਵਾਰ ਜਦੋਂ ਦੋਸ਼ੀ ਨੇ ਇਹ ਮੰਨ ਲਿਆ ਕਿ ਸਬੰਧਤ ਚੈੱਕ ਉਸ ਦੇ ਬੈਂਕ ਖਾਤੇ ਨਾਲ ਜੁੜੇ ਹਨ ਅਤੇ ਉਨ੍ਹਾਂ ‘ਤੇ ਸਾਇਨ ਵੀ ਉਸ ਦੇ ਹਨ ਤਾਂ ਫਿਰ ਸ਼ਿਕਾਇਤ ਕਰਨ ਵਾਲੇ ਨੂੰ ਚੈੱਕ ਬਾਊਂਸ ਦਾ ਕੇਸ ਦਰਜ ਕਰਨ ਦਾ ਹੱਕ ਮਿਲ ਗਿਆ।
ਦੱਸ ਦੇਈਏ ਕਿ ਲਕਸ਼ਮੀ ਨਗਰ ਸਥਿਤ ਕੰਪਨੀ ਮੁਰਲੀ ਪ੍ਰਾਜੈਕਟਸ ਪ੍ਰਾਇਵੇਟ ਲਿਮੀਟੇਡ ਨੇ ਯਾਦਵ ਅਤੇ ਹੋਰ ਖਿਲਾਫ ਚੈੱਕ ਬਾਊਂਸ ਨਾਲ ਜੁੜੀਆਂ ਸੱਤ ਵੱਖ-ਵੱਖ ਸ਼ਿਕਾਇਤਾਂ ਦਰਜ ਕਰਵਾਈਆਂ ਸਨ। ਸ਼ਿਕਾਇਤ ਕਰਨ ਵਾਲੇ ਦਾ ਕਹਿਣਾ ਸੀ ਕਿ ਰਾਜਪਾਲ ਯਾਦਵ ਨੇ ਅਪ੍ਰੈਲ 2010 ਵਿਚ ‘ਅਤਾ ਪਤਾ ਲਾਪਤਾ’ ਨਾਮ ਨਾਲ ਆਪਣੀ ਫਿਲਮ ਪੂਰੀ ਕਰਨ ਲਈ ਇਨ੍ਹਾਂ ਤੋਂ ਮਦਦ ਮੰਗੀ ਸੀ।
ਸ਼ਿਕਾਇਤ ਕਰਨ ਵਾਲੇ ਦਾ ਕਹਿਣਾ ਹੈ ਕਿ ਰਾਜਪਾਲ ਯਾਦਵ ਨੇ ਫ਼ਿਲਮ ‘ਅਤਾ ਪਤਾ ਲਾਪਤਾ’ ਲਈ ਸਾਲ 2010 ਵਿਚ 5 ਕਰੋੜ ਦਾ ਲੋਨ ਲਿਆ ਸੀ ਪਰ ਉਹ ਲੋਨ ਵਾਪਿਸ ਨਹੀਂ ਬਲਕਿ ਲੋਨ ਲੁਟਾਉਣ ਲਈ ਜੋ ਚੈੱਕ ਦਿੱਤਾ ਸੀ ਉਹ ਚੈੱਕ ਬਾਊਂਸ ਹੋ ਗਿਆ ਸੀ।
ਇਸ ਤੋਂ ਬਾਅਦ 30 ਮਈ 2010 ‘ਚ ਦੋਵਾਂ ਵਿਚਕਾਰ ਇਕ ਐਗਰੀਮੈਂਟ ਹੋਇਆ ਅਤੇ ਉਨ੍ਹਾਂ ਨੇ ਦੋਸ਼ੀਆਂ ਨੂੰ 5 ਕਰੋੜ ਦਾ ਲੋਨ ਦੇ ਦਿੱਤਾ। ਰਾਜਪਾਲ ਨੂੰ ਸ਼ਿਕਾਇਤ ਕਰਨ ਵਾਲੇ ਨੂੰ 8 ਕਰੋੜ ਵਾਪਸ ਕਰਨੇ ਸੀ।

EDITED BY : SARA YAHA PUNJABI NEWS

 

LEAVE A REPLY

Please enter your comment!
Please enter your name here