ਸੜਕ ਹਾਦਸੇ ‘ਚ ਮੈਡੀਕਲ ਵਿਦਿਆਰਥਣ ਹਲਾਕ, ਦੋ ਜ਼ਖ਼ਮੀ

0
3

ਮ੍ਰਿਤਕਾ ਰਾਬੀਆ ਦੀ ਪੁਰਾਣੀ ਤਸਵੀਰ

ਗੁਰਦਾਸਪੁਰ: ਅੰਮ੍ਰਿਤਸਰ ਮੁੱਖ ਮਾਰਗ ‘ਤੇ ਵਾਪਰੇ ਸੜਕ ਹਾਦਸੇ ਵਿੱਚ ਇੱਕ ਮੈਡੀਕਲ ਵਿਦਿਆਰਥਣ ਦੀ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕਾ ਦੀ ਪਛਾਣ ਗੁਰਦਾਸਪੁਰ ਦੇ ਸਰਕਾਰੀ ਕਾਲਜ ਦੇ ਪ੍ਰਿੰਸੀਪਲ ਦੀ ਧੀ ਰਾਬੀਆ ਕੁੰਡਲ ਵਜੋਂ ਹੋਈ ਹੈ। ਹਾਦਸੇ ਵਿੱਚ ਦੋ ਲੋਕ ਗੰਭੀਰ ਜ਼ਖ਼ਮੀ ਵੀ ਹੋਏ ਹਨ।
ਸ਼ਨੀਵਾਰ ਸ਼ਾਮ ਨੂੰ ਬਟਾਲਾ ਨੇੜੇ ਅੰਮ੍ਰਿਤਸਰ ਤੋਂ ਗੁਰਦਾਸਰਪੁਰ ਜਾ ਰਹੀ ਰਾਬੀਆ ਕੁੰਡਲ ਦੀ ਕਾਰ ਬਟਾਲਾ ਨੇੜੇ ਕੈਂਟਰ ਨਾਲ ਟਕਰਾ ਗਈ। ਰਾਬੀਆ ਗੁਰਦਾਸਪੁਰ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਐਮਬੀਬੀਐਸ ਕਰ ਰਹੀ ਸੀ। ਕਾਰ ਵਿੱਚ ਉਸ ਤੋਂ ਇਲਾਵਾ ਉਸ ਦੇ ਚਾਚਾ ਬਲਵਿੰਦਰ ਕੁੰਡਲ ਤੇ ਡ੍ਰਾਈਵਰ ਸੰਜੀਵ ਵੀ ਸਵਾਰ ਸਨ।ਘਟਨਾ ਸਥਾਨ ‘ਤੇ ਪੁੱਜੀ ਪੁਲਿਸ ਨੇ ਦੱਸਿਆ ਕਿ ਹਾਦਸਾ ਗੱਡੀ ਦਾ ਅਚਾਨਕ ਸੰਤੁਲਨ ਵਿਗੜਨ ਕਾਰਨ ਵਾਪਰਿਆ ਹੈ। ਹਾਦਸੇ ਵਿੱਚ ਗੰਭੀਰ ਫੱਟੜ ਹੋਏ ਡ੍ਰਾਈਵਰ ਤੇ ਮ੍ਰਿਤਕਾ ਦੇ ਚਾਚਾ ਨੂੰ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।


EDITED BY : SARA YAHA | | Last Updated : 7:35 pm 21 JULY 2018

LEAVE A REPLY

Please enter your comment!
Please enter your name here