10ਵੀਂ ਪਾਸ ਲਈ ਰੇਲਵੇ ’ਚ ਨੌਕਰੀਆਂ ਹੀ ਨੌਕਰੀਆਂ, ਇੰਝ ਕਰੋ ਅਪਲਾਈ

0
8

ਚੰਡੀਗੜ੍ਹ (ਸਾਰਾ ਯਹਾ) : ਹਾਲ ਹੀ ਵਿੱਚ ਰੇਲਵੇ ਰਿਕਰੂਟਮੈਂਟ ਬੋਰਡ (RRB) ਨੇ ਗਰੁੱਪ-D ਤੇ ALP ਅਹੁਦਿਆਂ ਲਈ ਲਗਪਗ 90 ਹਜ਼ਾਰ ਤੋਂ ਵੱਧ ਆਸਾਮੀਆਂ ਕੱਢੀਆਂ ਸੀ। ਹੁਣ RRB ਅਧੀਨ ਸਾਊਥ ਸੈਂਟਰਲ ਰੇਲਵੇ (SCR) ਜ਼ੋਨ ਨੇ 4103 ਸੀਟਾਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਅਰਜ਼ੀਆਂ ਭੇਜਣ ਦੀ ਆਖਰੀ ਮਿਤੀ 17 ਜੁਲਾਈ ਹੈ।

SCR ਰੇਲਵੇ ਇਸ ਆਸਾਮੀ ਜ਼ਰੀਏ ਵੱਖ-ਵੱਖ ਯੂਨਿਟ ਵਿੱਚ ਅਪਰੈਂਟਿਸ ਟਰੇਨੀ ਲਈ ਭਰਤੀਆਂ ਕਰੇਗਾ। ਇਸ ਆਸਾਮੀ ਲਈ ਉਮੀਦਵਾਰਾਂ ਦੀ ਚੋਣ 10ਵੀਂ ਤੇ ਆਈਟੀਆਈ ਵਿੱਚ ਪ੍ਰਾਪਤ ਅੰਕਾਂ ਤੇ ਮੈਰਿਟ ਦੇ ਆਧਾਰ ’ਤੇ ਕੀਤੀ ਜਾਏਗੀ। ਇਸ ਭਰਤੀ ਵਿੱਚ ਮਕੈਨਿਕ, ਇਲੈਕਟ੍ਰੀਸ਼ੀਅਨ ਤੇ ਫਿਟਰ ਸਣੇ ਕਈ ਟਰੇਡਾਂ ਲਈ ਉਮੀਦਵਾਰਾਂ ਦੀ ਨਿਯੁਕਤੀ ਕੀਤੀ ਜਾਏਗੀ। ਉਮੀਦਵਾਰ 10ਵੀਂ ਪਾਸ ਹੋਣਾ ਲਾਜ਼ਮੀ ਹੈ। ਇਸ ਦੇ ਨਾਲ ਹੀ ਸਬੰਧਤ ਆਸਾਮੀ ਵਿੱਚ ITI ਪਾਸ ਵੀ ਹੋਣਾ ਚਾਹੀਦਾ ਹੈ।

ਇਵੇਂ ਕਰੋ ਅਪਲਾਈ

ਇਨ੍ਹਾਂ ਆਸਾਮੀਆਂ ਦੇ ਇੱਛੁਕ ਉਮੀਦਵਾਰ 17 ਜੁਲਾਈ ਤਕ ਦੱਖਣ ਮੱਧ ਰੇਲਵੇ ਦੀ ਆਫੀਸ਼ੀਅਲ ਵੈੱਬਸਾਈਟ scr.indianrailways.gov.in ਤੋਂ ਅਰਜ਼ੀ ਡਾਊਨਲੋਡ ਕਰਕੇ ਅਪਲਾਈ ਕਰ ਸਕਦੇ ਹਨ।

ਵਿਦਿਅਕ ਯੋਗਤਾ

ਅਪਰੈਂਟਿਸ ਦੀ ਆਸਾਮੀ ਲਈ ਉਮੀਦਵਾਰ ਮਾਨਤਾ ਪ੍ਰਾਪਤ ਬੋਰਡ ਤੋਂ 50 ਫ਼ੀਸਦੀ ਅੰਕਾਂ ਨਾਲ 10ਵੀਂ ਪਾਸ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਸਬੰਧਤ ਆਸਾਮੀ ਵਿੱਚ ITI ਪਾਸ ਵੀ ਹੋਣਾ ਚਾਹੀਦਾ ਹੈ।

ਉਮਰ ਹੱਦ

ਉਮੀਦਵਾਰ ਦੀ ਘੱਟੋ-ਘੱਟ ਉਮਰ 15 ਸਾਲ ਤੇ ਵੱਧ ਤੇਂ ਵੱਧ 24 ਸਾਲ ਤੈਅ ਕੀਤੀ ਗਈ ਹੈ। ਉਮਰ ਦੀ ਗਿਣਤੀ 18 ਜੂਨ, 2018 ਤੋਂ ਕੀਤੀ ਜਾਏਗੀ। ਰਾਖਵੇਂਕਰਨ ਵਾਲੇ ਉਮੀਦਵਾਰਾਂ ਨੂੰ ਉਮਰ ਵਿੱਚ ਛੋਟ ਦੇਣ ਦਾ ਪ੍ਰਬੰਧ ਹੈ।

ਅਰਜ਼ੀ ਲਈ ਫੀਸ

ਜਨਰਲ ਤੇ ਓਬੀਸੀ ਵਰਗ ਦੇ ਆਵੇਦਕਾਂ ਲਈ 100 ਰੁਪਏ ਫੀਸ ਤੈਅ ਕੀਤੀ ਗਈ ਹੈ ਜਦਕਿ SC/ST/PH ਆਵੇਦਕਾਂ ਨੂੰ ਇਸ ਲਈ ਕੋਈ ਫੀਸ ਨਹੀਂ ਦੇਣੀ ਪਏਗੀ।


EDITED BY : SARA YAHA | | Last Updated : 1:15 pm 14 JULY 2018

LEAVE A REPLY

Please enter your comment!
Please enter your name here