ਬਡੂੰਗਰ ਵੇਲੇ ਦੇ ਮੁਲਾਜ਼ਮ ਕੱਢ ਲੌਂਗੋਵਾਲ ਵੱਲੋਂ ਨਵੀਂ ਭਰਤੀ

0
6

ਅੰਮ੍ਰਿਤਸਰ (ਸਾਰਾ ਯਹਾ): ਐਸਜੀਪੀਸੀ ਵੱਲੋਂ 150 ਸੇਵਾਦਾਰ ਭਾਰਤੀ ਕੀਤੇ ਜਾਣ ਦੀਆਂ ਤਿਆਰੀਆਂ ਦਾ ਪਤਾ ਚੱਲਦਿਆਂ ਹੀ ਕੁਝ ਸਮਾਂ ਪਹਿਲਾਂ ਨੌਕਰੀ ਤੋਂ ਕੱਢੇ 523 ਮੁਲਾਜ਼ਮਾਂ ਨੇ ਅਦਾਲਤ ਵੱਲ ਰੁਖ ਕਰਨ ਦੀ ਤਿਆਰੀ ਖਿੱਚ ਲਈ ਹੈ।

ਜ਼ਿਕਰਯੋਗ ਹੈ ਕਿ ਸਾਬਕਾ ਐਸਜੀਪੀਸੀ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਵੇਲੇ ਭਰਤੀ ਕੀਤੇ 523 ਮੁਲਾਜ਼ਮਾ ਨੂੰ ਮੌਜੂਦਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਹਟਾ ਦਿੱਤਾ ਸੀ। ਹੁਣ ਫਿਰ ਤੋਂ 150 ਮੁਲਾਜ਼ਮ ਭਰਤੀ ਕੀਤੇ ਜਾਣ ਦੀ ਖ਼ਬਰ ਤੋਂ ਬਾਅਦ ਕੱਢੇ ਹੋਏ ਮੁਲਾਜ਼ਮ ਚੌਕੰਨੇ ਹੋ ਗਏ ਹਨ।

ਬਡੂੰਗਰ ਦੇ ਕਾਰਜਕਾਲ ‘ਚ 700 ਮੁਲਾਜ਼ਮ ਭਰਤੀ ਕੀਤੇ ਗਏ ਸਨ। ਇਸ ਭਰਤੀ ਦਾ ਉਸ ਸਮੇਂ ਵੀ ਵਿਰੋਧ ਹੋਇਆ ਸੀ। ਨਵੰਬਰ 2017 ਵਿੱਚ ਗੋਬਿੰਦ ਸਿੰਘ ਲੌਂਗੋਵਾਲ ਦੇ ਪ੍ਰਧਾਨ ਬਣਨ ‘ਤੇ ਇਹ ਮੁੱਦਾ ਇੱਕ ਵਾਰ ਫਿਰ ਗਰਮਾਇਆ। ਲੌਂਗੋਵਾਲ ਨੇ ਇਸ ਦੀ ਜਾਂਚ ਲਈ ਸਬ ਕਮੇਟੀ ਬਣਾਈ। ਫਤਿਹਗੜ੍ਹ ਸਾਹਿਬ ‘ਚ 7 ਮਾਰਚ ਨੂੰ ਐਸਜੀਪੀਸੀ ਦੀ ਕਾਰਜਕਾਰੀ ਬੈਠਕ ‘ਚ ਸਬ ਕਮੇਟੀ ਦੀ ਰਿਪੋਰਟ ਨੂੰ ਆਧਾਰ ਬਣਾਉਂਦਿਆਂ 523 ਮੁਲਾਜ਼ਮਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਸੀ।


EDITED BY : SARA YAHA | | Last Updated : 1:10 pm 15 JULY 2018

LEAVE A REPLY

Please enter your comment!
Please enter your name here