

ਅੰਮ੍ਰਿਤਸਰ (ਸਾਰਾ ਯਹਾ ) : ਕੈਦੀਆਂ ਦੀ ਅਦਲਾ-ਬਦਲੀ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਦੇ ‘ਚ ਹੋਏ ਸਮਝੌਤੇ ਦੇ ਤਹਿਤ ਪਾਕਿਸਤਾਨ ਸਰਕਾਰ ਦੇ ਵਲੋਂ ਰਿਹਾਅ ਕੀਤੇ ਗਏ 29 ਕੈਦੀ ਸੋਮਵਾਰ ਨੂੰ ਵਾਹਗਾ ਬਾਰਡਰ ਕਰਾਸ ਕਰਕੇ ਭਾਰਤ ਪਹੁੰਚ ਗਏ, ਜਿਥੋਂ ਅੰਮ੍ਰਿਤਸਰ ਜ਼ਿਲਾ ਪ੍ਰਸ਼ਾਸਨ ਵਲੋਂ ਤਹਿਸੀਲਦਾਰ ਕਰਣਪਾਲ ਸਿੰਘ ਨੇ ਕੈਦੀਆਂ ਨੂੰ ਰਿਸੀਵ ਕੀਤਾ। ਇਸ ਉਪਰੰਤ ਉਨ੍ਹਾਂ ਨੂੰ ਰੈੱਡ ਕਰਾਸ ਦਫਤਰ ਪਹੁੰਚਾਇਆ।
ਜਾਣਕਾਰੀ ਦੇ ਅਨੁਸਾਰ ਰਿਹਾਅ ਕੀਤੇ 29 ਕੈਦੀਆਂ ‘ਚੋਂ 26 ਗੁਜਰਾਤ ਦੇ ਮਛੇਰੇ ਹਨ ਜਦਕਿ 3 ਸਿਵਲ ਕੈਦੀ ਹਨ। ਜ਼ਿਆਦਾਤਰ ਕੈਦੀ ਪਾਕਿਸਤਾਨੀ ਜੇਲ ਪ੍ਰਬੰਧਕਾਂ ਦੀ ਥਰਡ ਡਿਗਰੀ ਦੇ ਕਾਰਨ ਸਰੀਰਕ ਅਤੇ ਮਾਨਸਿਕ ਰੂਪ ‘ਚ ਪ੍ਰੇਸ਼ਾਨ ਨਜ਼ਰ ਆਏ ਹਾਲਾਂਕਿ ਆਪਣੇ ਵਤਨ ਦੀ ਮਿੱਟੀ ‘ਤੇ ਪੁੱਜਣ ਦੇ ਬਾਅਦ ਸਾਰੇ ਨੇ ਰਾਹਤ ਦਾ ਸਾਹ ਲਿਆ। ਗੁਜਰਾਤ ਫਿਸ਼ਰੀਜ਼ ਬੋਰਡ ਦੇ ਕਰਮਚਾਰੀ ਮਛੇਰਿਆਂ ਨੂੰ ਲੈਣ ਲਈ ਖਾਸ ਤੌਰ ‘ਤੇ ਅੰਮ੍ਰਿਤਸਰ ਆਏ ਤੇ ਉਨ੍ਹਾਂ ਨੇ ਸਾਰੇ ਮਛੇਰਿਆਂ ਨੂੰ ਰਿਸੀਵ ਕੀਤਾ।
EDITED BY : SARA YAHA | | Last Updated :6:38 pm 14 august 2018























