

ਮਹਾਰਾਸ਼ਟਰ (ਸਾਰਾ ਯਹਾ) : ਇੱਥੋਂ ਦੇ ਹਿੰਗੋਲੀ ਜ਼ਿਲ੍ਹੇ ਦੇ ਪੰਗਰਾ ਬੋਖਰੇ ਪਿੰਡ ਦੇ ਇੱਕ ਸਕੂਲ ‘ਚ ਉਸ ਵੇਲੇ ਹਾਹਾਕਾਰ ਮੱਚ ਗਈ ਜਦੋਂ ਸਕੂਲ ਦੀ ਰਸੋਈ ‘ਚੋਂ 60 ਜ਼ਹਿਰੀਲੇ ਸੱਪ ਰਸੋਈ ‘ਚੋਂ ਨਿਕਲੇ। ਸਕੂਲ ਦੀ ਰਸੋਈ ‘ਚ ਕੰਮ ਕਰਨ ਵਾਲੀ ਮਹਿਲਾ ਨੇ ਦੱਸਿਆ ਕਿ ਜਦੋਂ ਉਸ ਨੇ ਖਾਣਾ ਬਣਾਉਣ ਲਈ ਲੱਕੜਾਂ ਹਟਾਈਆਂ ਤਾਂ ਪਹਿਲਾਂ ਦੋ ਤੇ ਫਿਰ 58 ਸੱਪ ਨਿਕਲੇ।
ਸਕੂਲ ਦੇ ਪ੍ਰਿੰਸੀਪਲ ਤ੍ਰਿਅੰਬਕ ਭੋਸਲੇ ਮੁਤਾਬਕ ਰਸੇਲ ਵਾਈਪਰ ਪ੍ਰਜਾਤੀ ਦੇ ਸੱਪ ਬੜੀ ਜ਼ੱਦੋਜ਼ਹਿਦ ਤੋਂ ਬਾਅਦ ਫੜੇ ਗਏ ਕਿਉਂਕਿ ਸੱਪਾਂ ਦੀ ਗਿਣਤੀ ਇੱਕ ਦੋ ਨਹੀਂ ਬਲਕਿ 60 ਸੀ। ਉਨ੍ਹਾਂ ਦੱਸਿਆ ਕਿ ਸਕੂਲ ‘ਚ ਸੱਪਾਂ ਦੀ ਖ਼ਬਰ ਮਿਲਦਿਆਂ ਹੀ ਪਿਡ ਦੇ ਲੋਕ ਡੰਡੇ ਚੁੱਕ ਸਕੂਲ ਪਹੁੰਚ ਗਏ ਪਰ ਉਨ੍ਹਾਂ ਨੂੰ ਸੱਪਾਂ ਨੂੰ ਮਾਰਨ ਨਹੀਂ ਦਿੱਤਾ ਗਿਆ।
ਉਸ ਤੋਂ ਬਾਅਦ ਵਿੱਕੀ ਦਲਾਲ ਨਾਂਅ ਦੇ ਸਪੇਰੇ ਨੂੰ ਬੁਲਾਇਆ ਗਿਆ। ਸਪੇਰੇ ਨੇ ਕਰੀਬ ਦੋ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਸਾਰੇ ਸੱਪਾਂ ਨੂੰ ਕਾਬੂ ਕਰ ਲਿਆ ਤੇ ਬੋਤਲ ‘ਚ ਬੰਦ ਕਰ ਦਿੱਤਾ। ਬਾਅਦ ਚ ਇਨ੍ਹਾਂ ਸਾਰੇ ਸੱਪਾਂ ਨੂੰ ਜੰਗਲ ‘ਚ ਛੱਡ ਦਿੱਤਾ ਗਿਆ।
EDITED BY : SARA YAHA | | Last Updated : 12:45 pm 15 JULY 2018
























