ਖ਼ੁਸ਼ਖਬਰੀ! ਅਧਿਆਪਕਾਂ ਲਈ 8000 ਨੌਕਰੀਆਂ, ਇੱਥੇ ਕਰੋ ਰਜਿਸਟ੍ਰੇਸ਼ਨ

0
24

ਨਵੀਂ ਦਿੱਲੀ (ਸਾਰਾ ਯਹਾ) : ਕੇਂਦਰੀ ਵਿਦਿਆਲਿਆ ਸੰਗਠਨ ਨੇ ਨਵੀਆਂ ਨੌਕਰੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਤਹਿਤ ਪ੍ਰਿੰਸੀਪਲ, ਵਾਈਸ ਪ੍ਰਿੰਸੀਪਲ, ਪੋਸਟ ਗਰੈਜੂਏਟ ਅਧਿਆਪਕ, ਟ੍ਰੇਂਡ ਗ੍ਰੈਜੂਏਟ ਅਧਿਆਪਕ, ਲਾਇਬ੍ਰੇਰੀਅਨ ਤੇ ਹੋਰ ਅਹੁਦਿਆਂ ਲਈ ਕਰੀਬ 8 ਹਜ਼ਾਰ ਨਿਯੁਕਤੀਆਂ ਕੀਤੀਆਂ ਜਾਣਗੀਆਂ।

ਇਨ੍ਹਾਂ ਨਿਯੁਕਤੀਆਂ ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ 24 ਅਗਸਤ, 2018 ਤੋਂ ਸ਼ੁਰੂ ਹੈ। ਯੋਗ ਤੇ ਚਾਹਵਾਨ ਉਮੀਦਵਾਰ 13 ਸਤੰਬਰ ਤਕ ਅਪਲਾਈ ਕਰ ਸਕਦੇ ਹਨ।

ਘੱਟੋ-ਘੱਟ ਯੋਗਤਾ

ਘੱਟੋ-ਘੱਟ ਯੋਗਤਾ ਦੀ ਗੱਲ ਕੀਤੀ ਜਾਏ ਤਾਂ ਨੌਕਰੀਆਂ ਲਈ B.Ed ਕੀਤੀ ਹੋਣੀ ਜ਼ਰੂਰੀ ਹੈ। ਇਸ ਸਬੰਧੀ ਜ਼ਿਆਦਾ ਜਾਣਕਾਰੀ kvsangathan.nic.in ਤੋਂ ਲਈ ਜਾ ਸਕਦੀ ਹੈ। ਨੌਕਰੀਆਂ ਲਈ ਆਨਲਾਈਨ ਐਪਲੀਕੇਸ਼ਨ ਹੀ ਦਿੱਤੀ ਜਾ ਸਕਦੀ ਹੈ। ਕੋਈ ਵੀ ਫਾਰਮ ਆਫਲਾਈਨ ਸਵੀਕਾਰ ਨਹੀਂ ਕੀਤਾ ਜਾਏਗਾ। ਗ਼ਲਤ ਜਾਣਕਾਰੀ ਦੇਣ ਵਾਲੇ ਉਮੀਦਵਾਰਾਂ ਦੇ ਫਾਰਮ ਰੱਦ ਕਰ ਦਿੱਤੇ ਜਾਣਗੇ।

LEAVE A REPLY

Please enter your comment!
Please enter your name here