ਭੋਪਾਲ (ਸਾਰਾ ਯਹਾ) — ਪ੍ਰਦੇਸ਼ ਦੇ ਮੁਰੈਨਾ ਜ਼ਿਲੇ ‘ਚ ਅੱਜ ਇਕ ਦਰਦਨਾਕ ਰੋਡ ਹਾਦਸਾ ਹੋਇਆ, ਜਿਸ ‘ਚ 12 ਲੋਕਾਂ ਦੀ ਮੌਤ ਹੋ ਗਈ। ਗੈਰ-ਕਾਨੂੰਨੀ ਰੇਤ ਨਾਲ ਭਰੇ ਟਰੈਕਟਰ ਨੇ ਚਾਰ ਪਹੀਆ ਵਾਹਨ ਨੂੰ ਟੱਕਰ ਮਾਰੀ, ਜਿਸ ‘ਚ 12 ਲੋਕਾਂ ਦੀ ਮੌਤ ਹੋ ਗਈ ਅਤੇ 6 ਲੋਕ ਜ਼ਖਮੀ ਹੋ ਗਏ। ਘਟਨਾ ਸਟੇਸ਼ਨ ਰੋਡ ਥਾਣਾ ਇਲਾਕੇ ਦੇ ਗੰਜਰਾਮਪੁਰ ਦੀ ਹੈ। ਮੌਕੇ ‘ਤੇ ਐਸ.ਪੀ ਪੁੱਜ ਚੁੱਕੇ ਹਨ ਅਤੇ ਹੁਣ ਗੱਡੀ ‘ਚ ਫਸੀਆਂ ਕੁਝ ਲਾਸ਼ਾਂ ਨੂੰ ਕੱਢਿਆ ਜਾ ਰਿਹਾ ਹੈ।
ਜ਼ਖਮੀਆਂ ਨੂੰ ਜ਼ਿਲਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਸਿਹਤ ਮੰਤਰੀ ਰੁਸਤਮ ਸਿੰਘ ਲੋਕਾਂ ਦਾ ਹਾਲ ਜਾਣਨ ਲਈ ਪੁੱਜੇ। ਪੁਲਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਗੈਰ ਕਾਨੂੰਨੀ ਰੇਤ ਨਾਲ ਭਰੇ ਟਰੈਕਟਰ ਟਰਾਲੀ ਨੇ ਗੰਜਰਾਮਪੁਰ ਨੇੜੇ ਇਕ ਜੀਪ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਜੀਪ ‘ਚ ਸਵਾਰ 12 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜੀਪ ‘ਚ ਸਵਾਰ ਲੋਕ ਗਵਾਲੀਅਰ ਤੋਂ ਘੁਰਘਾਨਾ ਵੱਲ ਜਾ ਰਹੇ ਸਨ। ਹਾਦਸੇ ਦੀ ਜਾਣਕਾਰੀ ਮਿਲਦੇ ਹੀ ਮੌਕੇ ‘ਤੇ ਪੁੱਜੀ ਪੁਲਸ ਨੇ ਮ੍ਰਿਤਕਾਂ ਨੂੰ ਜੀਪ ਤੋਂ ਬਾਹਰ ਕੱਢਣਾ ਸ਼ੁਰੂ ਕੀਤਾ ਅਤੇ ਜ਼ਖਮੀਆਂ ਨੂੰ ਜ਼ਿਲਾ ਹਸਪਤਾਲ ‘ਚ ਭਰਤੀ ਕਰਵਾਇਆ। ਪੁਲਸ ਜਾਂਚ ‘ਚ ਸਾਹਮਣੇ ਆਇਆ ਕਿ ਪੁਲਸ ਤੋਂ ਬਚਣ ਲਈ ਟਰੈਕਟਰ ਟਰਾਲੀ ਤੇਜ਼ ਰਫਤਾਰ ਨਾਲ ਜਾ ਰਿਹਾ ਸੀ, ਜਿਸ ਕਾਰਨ ਇਹ ਹਾਦਸਾ ਹੋਇਆ।
EDITED BY : SARA YAHA | | Last Updated :20 June 2018