ਸਾਬਕਾ ਫੋਜੀਆਂ ਨਾਲ ਮਨਾਇਆ ਅੰਤਰਰਾਸ਼ਟਰੀ ਯੋਗਾ ਦਿਵਸ।

0
3

ਮਾਨਸਾ ਸਾਇਕਲ ਗਰੁੱਪ ਮਾਨਸਾ ਵਲੋਂ ਅੱਜ ਸਾਬਕਾ ਫੋਜੀਆਂ ਨਾਲ ਈ.ਸੀ.ਐਚ.ਐਸ.ਪੋਲੀਕਲੀਨਿਕ ਮਾਨਸਾ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ। ਇਹ ਜਾਣਕਾਰੀ ਦਿੰਦੇ ਹੋਏ ਸੰਜੀਵ ਪਿੰਕਾਂ ਨੇ ਦੱਸਿਆ ਕਿ ਸਾਰਾ ਦੇਸ਼ ਵੱਖ ਵੱਖ ਥਾਵਾਂ ਤੇ ਯੋਗ ਦਿਵਸ ਮਣਾ ਰਿਹਾ ਹੈ ਉਸੇ ਲੜੀ ਤਹਿਤ ਅੱਜ ਡਾ: ਟੀ.ਪੀ.ਐਸ.ਰੇਖੀ, ਡੀ.ਐਸ.ਪੀ.ਬਹਾਦਰ ਸਿੰਘ ਰਾਓ ਅਤੇ ਡਾ: ਜਨਕ ਰਾਜ ਸਿੰਗਲਾ ਦੀ ਅਗਵਾਈ ਹੇਠ ਮਾਨਸਾ ਸਾਇਕਲ ਗਰੁੱਪ ਮੈਂਬਰਾਂ ਨੇ ਅੱਜ 20 ਤੋਂ 50 ਕਿਲੋਮੀਟਰ ਸਾਇਕਲ ਰਾਈਡ ਕਰਨ ਉਪਰੰਤ ਈ.ਸੀ.ਐਚ.ਐਸ.ਪੋਲੀ ਕਲੀਨਿਕ ਮਾਨਸਾ ਵਿਖੇ ਯੋਗਾ ਕੀਤਾ। ਇਸ ਸਮੇਂ ਯੋਗ ਟਰੇਨਰ ਸ਼ੀ੍ ਸਮੀਪ ਕੁਮਾਰ ਸੇਮਾ ਨੇ ਪੂਰੀ ਵਿਧੀ ਮੁਤਾਬਿਕ ਯੋਗ ਦੇ ਗੁਰ ਦੱਸੇ ਅਤੇ ਯੋਗ ਕਰਵਾਇਆ। ਡਾ: ਟੀ.ਪੀ.ਐਸ.ਰੇਖੀ ਅਤੇ ਡਾ:ਜਨਕ ਰਾਜ ਸਿੰਗਲਾ ਨੇ ਸਿਹਤ ਪ੍ਤੀ ਜਾਗਰੁਕ ਕਰਦਿਆਂ ਕਿਹਾ ਕਿ ਹਰੇਕ ਇਨਸਾਨ ਨੂੰ ਕੁੱਝ ਸਮਾਂ ਸ਼ਰੀਰਕ ਕਸਰਤ ਲਈ ਜਰੂਰ ਕੱਢਣਾ ਚਾਹੀਦਾ ਹੈ ਅੱਜਕੱਲ ਲੋਕਾਂ ਦਾ ਲਾਈਫ ਸਟਾਇਲ ਅਤੇ ਖਾਣ ਪੀਣ ਠੀਕ ਨਹੀ ਹੈ ਜਿਸ ਲਈ ਕਸਰਤ ਕਰਨਾ ਹੋਰ ਵੀ ਜਰੂਰੀ ਹੋ ਜਾਂਦਾ ਹੈ। ਸ: ਬਹਾਦਰ ਸਿੰਘ ਰਾਓ ਡੀ.ਐਸ.ਪੀ.ਨੇ ਕਿਹਾ ਕਿ ਸਾਇਕਲਿੰਗ ਇੱਕ ਵਧੀਆ ਕਸਰਤ ਹੋਣ ਦੇ ਨਾਲ ਨਾਲ ਆਵਾਜਾਈ ਦਾ ਸਸਤਾ ਸਾਧਨ ਵੀ ਹੈ ਯੋਗ ਕਰਨ ਨਾਲ ਮਾਨਸਿਕ ਸ਼ਾਤੀ ਮਿਲਦੀ ਹੈ ਸਾਨੂੰ ਸਾਇਕਲਿੰਗ ਅਤੇ ਯੋਗ ਨੂੰ ਜੀਵਨ ਦਾ ਹਿੱਸਾ ਬਨਾਉਣਾ ਚਾਹੀਦਾ ਹੈ। ਈ.ਸੀ.ਐਚ.ਐਸ.ਇੰਚਾਰਜ ਅਸ਼ੋਕ ਬੱਗਾ ਨੇ ਡਾ:ਟੀ.ਪੀ.ਐਸ.ਰੇਖੀ ਜੀ ਵਲੋਂ ਅੱਜ ਦਾ ਦਿਵਸ ਮਨਾਉਣ ਸੰਬੰਧੀ ਕੀਤੇ ਪ੍ੰਬੰਧਾਂ ਲਈ ਵਿਸ਼ੇਸ਼ ਤੋਰ ਤੇ ਧੰਨਵਾਦ ਕੀਤਾ।
ਇਸ ਮੌਕੇ ਡਾ: ਵਰੁਣ ਮਿੱਤਲ,ਅਮਨ ਅੋਲਖ,ਰਮਨ ਗੁਪਤਾ,ਨਰਿੰਦਰ ਗੁਪਤਾ,ਰਾਜਵੀਰ ਮਾਨਸਾਹੀਆ,ਸੁਰਿੰਦਰ ਬਾਂਸਲ,ਟੋਨੀ ਸ਼ਰਮਾਂ,ਭੀਮ ਕੋਟਲੀ,ਜਰਨੈਲ ਸਿੰਘ,ਸੰਜੀਵ ਕੁਮਾਰ,ਸੁਖਚੈਨ ਸਿੰਘ ਸਮੇਤ ਮੈਂਬਰ ਹਾਜਰ ਸਨ।


EDITED BY : SARA YAHA | | Last Updated :20 June 2018

LEAVE A REPLY

Please enter your comment!
Please enter your name here