ਓਮ ਸੰਨਜ਼ ਸ਼ਰਾਬ ਦੀ ਫੈਕਟਰੀ ‘ਚ ਲੱਗੀ ਅੱਗ

0
2

ਬਠਿੰਡਾ 5 ਜੂਨ –  ਸੰਗਤ-ਮਛਾਣਾ ਰੋਡ ‘ਤੇ ਬਣੀ ਅਕਾਲੀ ਵਿਧਾਇਕ ਦੀਪ ਮਲਹੋਤਰਾ ਦੀ ਸ਼ਰਾਬ ਦੀ ਫੈਕਟਰੀ ਓਮ ਸੰਨਜ਼ ਪ੍ਰਾਈਵੇਟ ਲਿਮ. ‘ਚ ਸ਼ਾਮ ਸਮੇਂ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਦੀਆਂ ਲਪਟਾ ਦੇਖ ਕੇ ਆਸ-ਪਾਸ ਦੇ ਘਰਾਂ ਦੇ ਲੋਕ ਆਪਣੇ ਘਰ ਛੱਡ ਕੇ ਬਾਹਰ ਨਿਕਲ ਆਏ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸ਼ਾਮ ਸਮੇਂ ਫੈਕਟਰੀ ਦੇ ਗੱਤਾ ਸਟੋਰ ਨੂੰ ਅੱਗ ਲੱਗ ਗਈ, ਅੱਗ ਫੈਲਦੀ-ਫੈਲਦੀ ਸ਼ਰਾਬ ਤਿਆਰ ਕਰਕੇ ਰੱਖੇ ਗੋਦਾਮ ਤੱਕ ਪਹੁੰਚ ਗਈ। ਘਟਨਾ ਦਾ ਪਤਾ ਲੱਗਦਿਆਂ ਹੀ ਬਠਿੰਡਾ ਤੋਂ ਚਾਰ ਫਾਇਰ ਬਰਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਲਈ ਮੌਕੇ ‘ਤੇ ਪਹੁੰਚ ਗਈਆਂ ਪ੍ਰੰਤੂ ਅੱਗ ਕਾਬੂ ਤੋਂ ਬਾਹਰ ਹੁੰਦੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਫੈਕਟਰੀ ‘ਚ ਸ਼ਰਾਬ ਦੇ ਕੰਨਟੇਨਰ ਵੀ ਭਰੇ ਹਨ ਜੇਕਰ ਅੱਗ ਉਨ•ਾਂ ਤੱਕ ਪਹੁੰਚ ਗਈ ਤਾਂ ਵੱਡਾ ਧਮਾਕਾ ਹੋ ਸਕਦਾ ਹੈ। ਅੱਗ ਕਿਸ ਤਰ•ਾਂ ਲੱਗੀ ਇਸ ਦੇ ਕਾਰਨਾ ਦਾ ਪਤਾ ਨਹੀਂ ਲੱਗ ਸਕਿਆ। ਦੱਸਿਆ ਜਾ ਰਿਹਾ ਹੈ ਕਿ ਅੱਗ ਜਿਸ ਪਾਸੇ ਲੱਗੀ ਉਸ ਤੋਂ ਫੈਕਟਰੀ ਦੇ ਸਾਰੇ ਮੁਲਾਜ਼ਮ ਉਸ ਤੋਂ ਦੂਸਰੇ ਪਾਸੇ ਸਨ। ਅੱਗ ਦਾ ਪਤਾ ਲੱਗਦਿਆਂ ਹੀ ਬਠਿੰਡਾ ਦਿਹਾਤੀ ਦੇ ਡੀ.ਐੱਸ.ਪੀ ਗੋਪਾਲ ਚੰਦ ਭੰਡਾਰੀ ‘ਤੇ ਥਾਣਾ ਸੰਗਤ ਦੀ ਪੁਲਸ ਮੌਕੇ ‘ਤੇ ਪਹੁੰਚ ਗਈ। ਅੱਗ ਕਾਰਨ ਲੱਖਾਂ ਦੇ ਨੁਕਸਾਨ ਦਾ ਖਦਸਾ ਜਾਹਰ ਕੀਤਾ ਜਾ ਰਿਹਾ ਹੈ। ਖ਼ਬਰ ਲਿਖੇ ਜਾਣ ਤੱਕ ਅੱਗ ਫਾਇਰ ਬਰਗੇਡ ਦੇ ਕਰਮਚਾਰੀ ਅੱਗ ਬੁਝਾਉਣ ‘ਚ ਲੱਗੇ ਹੋਏ ਹਨ ਪ੍ਰੰਤੂ ਹਾਲੇ ਤੱਕ ਅੱਗ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ।


LEAVE A REPLY

Please enter your comment!
Please enter your name here