ਇੱਧਰ ਕਿਸਾਨਾਂ ਨੇ ਸੜਕਾਂ ‘ਤੇ ਡੋਲ੍ਹਿਆ ਦੁੱਧ, ਉੱਧਰ ਦੋ ਅੰਨਦਾਤਿਆਂ ਨੇ ਮੌਤ ਨੂੰ ਲਾਇਆ ਗਲ਼

0
6

ਚਡੀਗੜ੍ਹ (ਸਾਰਾ ਯਹਾ): ਪਹਿਲੀ ਜੂਨ ਤੋਂ ਕਿਸਾਨਾਂ ਦੀ 10 ਰੋਜ਼ਾ ਦੇਸ਼ ਵਿਆਪੀ ਹੜਤਾਲ ਚੱਲ ਰਹੀ ਹੈ। ਪਰ ਹੜਤਾਲ ਦੇ ਪਹਿਲੇ ਦਿਨ ਹੀ ਦੋ ਕਿਸਾਨਾਂ ਦੇ ਖ਼ੁਦਕੁਸ਼ੀ ਕਰ ਲਈ ਹੈ। ਦੋਵੇਂ ਕਿਸਾਨ ਵਧਦੇ ਹੋਏ ਕਰਜ਼ੇ ਤੋਂ ਪ੍ਰੇਸ਼ਾਨ ਸਨ ਤੇ ਆਪਣੀ ਸਮੱਸਿਆ ਘਟਦੀ ਨਾ ਵੇਖ ਜ਼ਿੰਦਗੀ ਖ਼ਤਮ ਕਰ ਲਈ।

ਪਹਿਲੀ ਘਟਨਾ ਬਰਨਾਲਾ ਦੇ ਪਿੰਡ ਮਹਿਮਦਪੁਰ ਵਿੱਚ ਵਾਪਰੀ ਜਿੱਥੇ ਕਰਜ਼ੇ ਤੋਂ ਪਰੇਸ਼ਾਨ ਕਿਸਾਨ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਆਤਮਹੱਤਿਆ ਕੀਤੇ ਜਾਣ ਦੀ ਖ਼ਬਰ ਹੈ। ਸ਼ੇਰਪੁਰ ਦੇ ਪੁਲਿਸ ਮੁਖੀ ਰਾਕੇਸ਼ ਕੁਮਾਰ ਨੇ ਪਰਿਵਾਰ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ 45 ਸਾਲਾ ਮ੍ਰਿਤਕ ਕੁਲਵੰਤ ਸਿੰਘ ਦੇ ਸਿਰ ਬੈਂਕ ਦਾ ਕਾਫ਼ੀ ਕਰਜ਼ਾ ਸੀ, ਏਸੇ ਪ੍ਰੇਸ਼ਾਨੀ ਦੇ ਚੱਲਦਿਆਂ ਉਸਨੇ ਖੁਦਕੁਸ਼ੀ ਜਿਹਾ ਕਦਮ ਚੁੱਕਿਆ। ਮ੍ਰਿਤਕ ਦੇ ਪਰਿਵਾਰ ‘ਚ ਪਿੱਛੇ ਦੋ ਬੱਚੇ ਤੇ ਪਤਨੀ ਛੱਡ ਗਿਆ ਹੈ।

ਦੂਜਾ ਮਾਮਲਾ ਮਾਨਸਾ ਦੇ ਨੇੜਲੇ ਪਿੰਡ ਮਾਖਾ ਦਾ ਹੈ ਜਿਥੋਂ ਦੇ ਇਕ ਕਿਸਾਨ ਨੇ ਆਰਥਿਕ ਮੰਦਹਾਲੀ ਦੇ ਚੱਲਦਿਆਂ ਰੇਲ ਗੱਡੀ ਹੇਠ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ ਪਿੰਡ ਦੇ ਇਕ ਵਸਨੀਕ ਮੁਤਾਬਕ 60 ਸਾਲਾ ਕਿਸਾਨ ਮਿੱਠੂ ਸਿੰਘ ਇਕ ਕਿੱਲਾ ਜ਼ਮਾਨ ਦਾ ਮਾਲਕ ਸੀ ਤੇ ਠੇਕੇ ਤੇ ਜ਼ਮੀਨ ਲੈਕੇ ਵਾਹੀ ਕਰਦਾ ਸੀ। ਬੀਤੇ ਸਾਲ ਨਰਮੇ ਦੀ ਫਸਲ ‘ਚ ਪਏ ਘਾਟੇ ਤੋਂ ਬਾਅਦ ਉਹ ਲਗਾਤਾਰ ਪਰੇਸ਼ਾਨ ਰਹਿੰਦਾ ਸੀ ਜਿਸ ਕਾਰਨ ਉਸ ਨੇ ਓਵਰ ਬ੍ਰਿਜ ਮਾਨਸਾ ਦੇ ਨੇੜੇ ਮਾਲ ਗੱਡੀ ਹੇਠ ਆ ਕੇ ਖੁਦਕੁਸ਼ੀ ਕਰ ਲਈ।


EDITED BY : SARA YAHA | | Last Updated :2 June 2018

LEAVE A REPLY

Please enter your comment!
Please enter your name here