ਪੰਜਾਬ ਸਰਕਾਰ ਦਾ ਆਮ ਜਨਤਾ ਨੂੰ ਝਟਕਾ, ਬੱਸਾਂ ਦੇ ਵਧਾਏ ਕਿਰਾਏ

0
12

ਪਟਿਆਲਾ (ਸਾਰਾ ਯਹਾ) — ਪੰਜਾਬ ਸਰਕਾਰ ਨੇ ਸ਼ਾਹਕੋਟ ਉਪ ਚੋਣ ਤੋਂ ਬਾਅਦ ਆਮ ਜਨਤਾ ਨੂੰ ਤਗੜਾ ਝਟਕਾ ਦਿੱਤਾ ਹੈ। ਹੁਣ ਬੱਸ ‘ਚ ਸਫਰ ਕਰਨ ਲਈ ਮੁਸਾਫਰਾਂ ਨੂੰ ਹੋਰ ਜੇਬ ਢਿੱਲੀ ਕਰਨੀ ਹੋਵੇਗੀ। ਸਰਕਾਰ ਨੇ ਬੱਸਾਂ ਦੇ ਕਿਰਾਏ ‘ਚ ਛੇ ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕਰ ਦਿੱਤਾ ਹੈ। ਇਸ ਨਾਲ ਆਮ ਕਿਰਾਇਆ 1.04 ਰੁਪਏ ਤੋਂ ਵਧ ਕੇ 1.10 ਰੁਪਏ ਪ੍ਰਤੀ ਕਿਲੋਮੀਟਰ ਹੋ ਗਿਆ ਹੈ।ਉੱਥੇ ਹੀ ਏ. ਸੀ. ਬੱਸ ‘ਚ ਸਫਰ ਕਰਨ ਵਾਲੇ ਮੁਸਾਫਰਾਂ ਨੂੰ ਵੀ ਹੁਣ ਪਹਿਲਾਂ ਨਾਲੋਂ ਜ਼ਿਆਦਾ ਕਿਰਾਇਆ ਦੇਣਾ ਹੋਵੇਗਾ। ਹੁਣ ਏ. ਸੀ. ਬੱਸਾਂ ਦਾ ਕਿਰਾਇਆ 1.26 ਰੁਪਏ ਤੋਂ ਵਧ ਕੇ 1.32 ਰੁਪਏ ਪ੍ਰਤੀ ਕਿਲੋਮੀਟਰ ਹੋ ਗਿਆ ਹੈ, ਜੋ ਕਿ ਆਮ ਕਿਰਾਏ ਨਾਲੋਂ 20 ਫੀਸਦੀ ਜ਼ਿਆਦਾ ਹੈ।
ਉੱਥੇ ਹੀ ਇੰਟੈਗਰਲ ਕੋਚ ਯਾਨੀ ਲਗਜ਼ਰੀ ਬੱਸ ‘ਚ ਸਫਰ ਕਰਨ ਵਾਲੇ ਮੁਸਾਫਰਾਂ ਨੂੰ ਹੁਣ ਪ੍ਰਤੀ ਕਿਲੋਮੀਟਰ 1.98 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ, ਜੋ ਕਿ ਆਮ ਬੱਸਾਂ ਦੇ ਕਿਰਾਏ ਨਾਲੋਂ 80 ਫੀਸਦੀ ਵਧ ਹੈ। ਇਸੇ ਤਰ੍ਹਾਂ ਸੁਪਰ ਇੰਟੈਗਰਲ ਕੋਚ ਬੱਸ ‘ਚ ਸਫਰ ਕਰਨ ਵਾਲੇ ਮੁਸਾਫਰਾਂ ਦੀ ਜੇਬ ‘ਤੇ ਹੁਣ ਪ੍ਰਤੀ ਕਿਲੋਮੀਟਰ 2.20 ਰੁਪਏ ਦਾ ਭਾਰ ਪਵੇਗਾ। ਸੁਪਰ ਇੰਟੈਗਰਲ ਕੋਚ ਬੱਸਾਂ ਦਾ ਕਿਰਾਇਆ ਆਮ ਬੱਸਾਂ ਦੇ ਕਿਰਾਏ ਦਾ ਦੁੱਗਣਾ ਹੈ। ਬੱਸਾਂ ਦੇ ਕਿਰਾਏ ‘ਚ ਕੀਤਾ ਗਿਆ ਇਹ ਵਾਧਾ ਪਹਿਲੀ ਜੂਨ ਤੋਂ ਹੀ ਲਾਗੂ ਕਰ ਦਿੱਤਾ ਗਿਆ ਹੈ।
ਇਕ ਰਿਪੋਰਟ ਮੁਤਾਬਕ ਪੀ. ਆਰ. ਟੀ. ਸੀ. ਦੇ ਮੈਨੇਜਿੰਗ ਡਾਇਰੈਕਟਰ ਮਨਜੀਤ ਸਿੰਘ ਨਾਰੰਗ ਨੇ ਪਿਛਲੇ ਦਿਨੀਂ ਸਰਕਾਰ ਨੂੰ ਚਿੱਠੀ ਲਿਖ ਕੇ ਬੱਸ ਕਿਰਾਏ ‘ਚ ਛੇ ਪੈਸੇ ਵਾਧਾ ਕਰਨ ਦੀ ਅਪੀਲ ਕੀਤੀ ਸੀ। ਇਸ ਸੰਬੰਧੀ ਡੀਜ਼ਲ ਕੀਮਤਾਂ ਅਤੇ ਹੋਰ ਵਧੇ ਖਰਚਿਆਂ ਦਾ ਹਵਾਲਾ ਦਿੱਤਾ ਗਿਆ ਸੀ। ਉੱਥੇ ਹੀ ਇੰਡੀਅਨ ਆਇਲ ਕਾਰਪੋਰੇਸ਼ਨ ਨਾਲ ਬੀਤੀ 22 ਮਈ ਨੂੰ ਹੋਏ ਇਕ ਸਮਝੌਤੇ ਤਹਿਤ ਪੀ. ਆਰ. ਟੀ. ਸੀ. ਨੂੰ ਡੀਜ਼ਲ ‘ਤੇ ਵਾਧੂ 23 ਪੈਸੇ ਪ੍ਰਤੀ ਲੀਟਰ ਛੋਟ ਮਿਲਣ ਲੱਗੀ ਹੈ, ਜਿਸ ਨਾਲ ਹੁਣ ਪੀ. ਆਰ. ਟੀ. ਸੀ. ਨੂੰ ਡੀਜ਼ਲ ‘ਤੇ 1.55 ਰੁਪਏ ਪ੍ਰਤੀ ਲੀਟਰ ਛੋਟ ਮਿਲ ਰਹੀ ਹੈ।ਇਸ ਨਾਲ ਪੀ. ਆਰ. ਟੀ. ਸੀ. ਨੂੰ 1.39 ਲੱਖ ਰੁਪਏ ਰੋਜ਼ਾਨਾ, 41.70 ਲੱਖ ਰੁਪਏ ਮਹੀਨਾ ਅਤੇ ਪੰਜ ਕਰੋੜ ਰੁਪਏ ਸਲਾਨਾ ਦਾ ਵਿੱਤੀ ਲਾਭ ਹੋਵੇਗਾ।


EDITED BY : SARA YAHA | | Last Updated :2 June 2018

LEAVE A REPLY

Please enter your comment!
Please enter your name here