ਸਿਰਸਾ ਰੋਡ ਦੇ ਨਾਲ ਬਣੀ ਸਬਜੀ ਮੰਡੀ ‘ਚ ਅਚਾਨਕ ਅੱਗ ਸੜ੍ਹ ਕੇ ਸੁਆਹ: ਸਰਦੂਲਗੜ੍ਹ

0
2

ਸਰਦੂਲਗੜ੍ਹ (ਬਲਜੀਤ ਪਾਲ ) — ਸ਼ਹਿਰ ਦੀ ਮੇਨ ਸਿਰਸਾ ਰੋਡ ਦੇ ਨਾਲ ਬਣੀ ਸਬਜੀ ਮੰਡੀ ‘ਚ ਅਚਾਨਕ ਅੱਗ ਲੱਗਣ ਨਾਲ ਛੇ ਸਬਜੀ ਦੀਆਂ ਅਤੇ ਇਕ ਨਾਈ ਦੀ ਦੁਕਾਨ ਸੜ੍ਹ ਕੇ ਸੁਆਹ ਹੋ ਗਈਆਂ, ਜਦੋਕਿ ਇਕ ਛੋਟਾ ਹਾਥੀ ਗੱਡੀ ਵੀ ਅੱਗ ਦੀ ਲਪੇਟ ‘ਚ ਆਉਣ ਨਾਲ ਨੁਕਸਾਨੀ ਗਈ। ਅੱਗ ਲੱਗਣ ਨਾਲ ਦੁਕਾਨਦਾਰਾਂ ਦਾ ਤਕਰੀਬਨ ਅੱਠ ਲੱਖ ਰੁਪਏ ਦਾ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ। ਫਿਲਹਾਲ ਮੌਕੇ ‘ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਅਮਲੇ ਨੇ ਅੱਗ ‘ਤੇ ਕਾਬੂ ਪਾ ਕੇ ਹੋਰ ਜ਼ਿਆਦਾ ਨੁਕਸਾਨ ਹੋਣ ਤੋ ਬਚਾਅ ਕਰ ਲਿਆ।
ਸਬਜੀ ਮੰਡੀ ਦੇ ਸਾਬਕਾ ਪ੍ਰਧਾਨ ਵਲੈਤੀ ਰਾਮ, ਪੂਰਨ ਚੰਦ ਸਰਮਾ,ਅਸ਼ੋਕ ਕੁਮਾਰ, ਰਿੰਕੂ ਅਬਰੋਲ ਅਤੇ ਨਰਾਇਣ ਉਪਲ ਨੇ ਦੱਸਿਆ ਕਿ ਦੁਪਹਿਰ ਸਮੇ ਚੱਲੀ ਤੇਜ ਹਵਾ ਕਾਰਨ ਦਵਿੰਦਰ ਕੁਮਾਰ ਬਿੱਟੂ ਦੀ ਦੁਕਾਨ ਦੇ ਪਿੱਛਲੇ ਪਾਸੇ ਅਚਾਨਕ ਅੱਗ ਲੱਗ ਗਈ , ਜਿਸ ਨੇ ਮਿੰਟਾਂ ‘ਚ ਹੀ ਨਾਲ ਲੱਗਦੀਆਂ ਦੁਕਾਨਾਂ ਨੂੰ ਆਪਣੀ ਲਪੇਟ ‘ਚ ਲੈ ਲਿਆ,|ਜਿਸ ਨਾਲ 7 ਹੋਰ ਦੁਕਾਨਾਂ ਦਾ ਕੈਸ਼ ਅਤੇ ਸਮਾਨ ਸੜ੍ਹ ਕੇ ਸੁਆਹ ਹੋ ਗਿਆ।
ਨਗਰ ਪੰਚਾਇਤ ਦੇ ਪ੍ਰਧਾਨ ਜਤਿੰਦਰ ਬੋਬੀ, ਪਰਿਆਸ ਵੈਲਫੇਅਰ ਟਰੱਸਟ ਦੇ ਪ੍ਰਧਾਨ ਗੁਰਲਾਲ ਸਿੰਘ ਸੋਨੀ,ਸਬਜੀ ਆੜ੍ਹਤੀ ਐਸੋਸੀਏਸਨ ਅਤੇ ਰਿਟੇਲ ਸਬਜੀ ਅੇਸੌਸੀਏਸਨ ਨੇ ਸਰਕਾਰ ਤੋਂ ਮੰਗ ਕਰਦਿਆ ਕਿਹਾ ਹਰ ਰੋਜ਼ ਤਾਜੀ ਕਮਾਈ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਵਾਲੇ ਇਨ੍ਹਾਂ ਗਰੀਬ ਸਬਜੀ ਵਿਕ੍ਰੇਤਾਵਾਂ ਦੇ ਹੋਏ ਨੁਕਸਾਨ ਦਾ ਤੁਰੰਤ ਮੁਆਵਜ਼ਾ ਦਿੱਤਾ ਜਾਵੇ। ਮੌਕੇ ‘ਤੇ ਪਹੁੰਚੇ ਐੱਸ.ਐੱਚ.ਓ. ਹਰਿੰਦਰ ਸਿੰਘ ਸਰਾਂ ਨੇ ਦੱਸਿਆ ਕਿ ਅਜੇ ਤੱਕ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀ ਲੱਗ ਸਕਿਆ ਪਰ ਇਸ ਦੀ ਜਾਂਚ ਕੀਤੀ ਜਾ ਰਹੀ ਹੈ।


EDITED BY : SARA YAHA | | Last Updated : 29 May 2018

LEAVE A REPLY

Please enter your comment!
Please enter your name here