ਸੁਨਾਮ ਰੋਡ ਤੇ ਗੱਡੀ ਤੇ ਰੇਹੜੀ ਦੀ ਟੱਕਰ ਹੋਣ ਨਾਲ ਦੋ ਵਿਅਕਤੀਆਂ ਦੀ ਮੌਤ

0
4

ਚੀਮਾ ਮੰਡੀ 26ਜੂਨ (ਸਾਰਾ ਯਹਾ) : ਕਸਬੇ ਤੋਂ ਸੁਨਾਮ ਰੋਡ ਤੇ ਪਿੰਡੀ ਕੋਲ ਸਵਿੱਫਟ ਡਿਜਾਇਰ ਗੱਡੀ ਤੇ ਰੇਹੜੀ ਦੀ ਟੱਕਰ ਹੋਣ ਨਾਲ ਦੋ ਵਿਅਕਤੀਆਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜਾਣਕਾਰੀ ਦਿੰਦਿਆਂ ਲੋਕ ਸੇਵਾ ਸਹਾਰਾ ਕਲੱਬ ਦੇ ਪ੍ਰਧਾਨ ਜਸਵਿੰਦਰ ਸਰਮਾ ਨੇ ਦੱਸਿਆ ਕਿ ਅੱਜ ਸਵੇਰੇ 7 ਕੁ ਵਜੇ ਦੇ ਕਰੀਬ ਦੇ ਕਰੀਬ ਚੀਮਾ ਪਿੰਡੀ ਕੋਲੇ ਸਵਿੱਫਟ ਡਿਜਾਇਰ ਕਾਰ ਤੇ ਰੇਹੜੀ ਦੀ ਟੱਕਰ ਹੋ ਗਈ ਇਸ ਟੱਕਰ ਦੌਰਾਨ 2 ਵਿਅਕਤੀ ਜਖਮੀ ਹੋ ਗਏ ਇਹਨਾ ਜਖਮੀਆਂ ਨੂੰ ਲੋਕ ਸੇਵਾ ਸਹਾਰਾ ਕਲੱਬ ਦੀ ਐਂਬੂਲੈਂਸ ਦੁਆਰਾ ਸੁਨਾਮ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਇਹ ਦੋਨੋ ਜਖਮੀ ਜਖਮਾਂ ਦੀ ਤਾਬ ਨਾ ਝਲਦੇ ਦਮ ਤੋੜ ਗਏ।ਥਾਣਾ ਚੀਮਾ ਤੋਂ ਏ ਐਸ ਆਈ ਮੱਘਰ ਸਿੰਘ ਨੇ ਇਸ ਘਟਨਾ ਦੀ ਜਾਂਚ ਤੋਂ ਬਾਅਦ ਪੋਸਟਮਾਰਟਮ ਕਰਵਾਕੇ ਲਾਸ਼ਾਂ ਵਾਰਿਸਾਂ ਹਵਾਲੇ ਕਰ ਦਿੱਤੀਆਂ ਗਈਆਂ। ਸਾਰਾ ਯਹਾ ਦੇ ਰਿਪੋਰਟਰ ਤੋ ਇਹ ਜਾਣਕਾਰੀ ਮਿਲੀ ਹੈ ਕਿ ਹਾਦਸੇ ਚ ਮਰਨ ਵਾਲੇ ਦੋਨੋ ਵਿਅਕਤੀ ਭੀਖੀ(ਮਾਨਸਾ) ਵਾਸੀ ਸਨ।


EDITED BY : SARA YAHA | | Last Updated :26 June 2018

LEAVE A REPLY

Please enter your comment!
Please enter your name here