

ਮੁੰਬਈ (ਸਾਰਾ ਯਹਾ) — ਅਮਰੀਕੀ ਅਭਿਨੇਤਾ ਵਰਨ ਟ੍ਰਾਇਰ ਦਾ 49 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ ਹੈ। ਵਰਨ ‘ਆਸਟਿਨ ਪਾਵਰਜ਼’ ਸੀਰੀਜ਼ ‘ਚ ਮਿਨੀ-ਮੀ ਦਾ ਕਿਰਦਾਰ ਨਿਭਾਅ ਕੇ ਪ੍ਰਸਿੱਧ ਹੋਏ ਸਨ। ਸੂਤਰਾਂ ਮੁਤਾਬਕ ਇਸ ਮਹੀਨੇ ਦੀ ਸ਼ੁਰੂਆਤ ‘ਚ ਟ੍ਰਾਇਰ ਨੂੰ ਹਸਪਤਾਲ ‘ਚ ਦਾਖਿਲ ਕਰਵਾਇਆ ਗਿਆ ਸੀ। ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੁਕਰਵਾਰ ਨੂੰ ਇਕ ਬਿਆਨ ਸਾਂਝਾ ਕੀਤਾ ਗਿਆ। ਇਸ ਬਿਆਨ ‘ਚ ਕਿਹਾ ਗਿਆ ਕਿ ਵਰਨ ਦੂਜਿਆ ਦਾ ਖਿਆਲ ਰੱਖਣ ਵਾਲੇ ਸ਼ਖਸ ਹਨ। ਉਹ ਸਭ ਦੇ ਚਿਹਰੇ ‘ਤੇ ਖੁਸ਼ੀ ਲਿਆਉਣਾ, ਸਭ ਨੂੰ ਖੁਸ਼ ਰੱਖਣਾ ਅਤੇ ਹਸਾਉਣਾ ਚਾਹੁੰਦੇ ਸਨ। ਕਿਸੇ ਲੋੜਵੰਦ ਦੀ ਹਰ ਸੰਭਵ ਸਹਾਇਤਾ ਕਰਦੇ ਸਨ। ਬਿਆਨ ‘ਚ ਇਹ ਵੀ ਕਿਹਾ ਗਿਆ ਹੈ ਕਿ ਦਿਹਾਂਤ ਤੋਂ ਕੁਝ ਸਮਾਂ ਪਹਿਲਾਂ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਪਿਆ ਸੀ। ਆਪਣੀ ਨਿੱਜੀ ਜ਼ਿੰਦਗੀ ‘ਚ ਉਹ ਇਕ ਯੋਧਾ ਦੀ ਤਰ੍ਹਾਂ ਸਨ।

ਅਪ੍ਰੈਲ 2017 ‘ਚ ਟ੍ਰਾਇਰ ਨੇ ਫੇਸਬੁੱਕ ‘ਤੇ ਇਹ ਐਲਾਨ ਕੀਤਾ ਸੀ ਕਿ ਉਹ ਸ਼ਰਾਬ ਪੀਣ ਦੀ ਆਦਤ ਤੋਂ ਛੁਟਕਾਰਾ ਪਾਉਣ ਲਈ ਇਲਾਜ ਕਰਵਾ ਰਹੇ ਹਨ, ਜਿਸਦਾ ਸਾਹਮਣੇ ਉਹ ਬੀਤੇ ਸਮੇਂ ‘ਚ ਕਰ ਚੁੱਕੇ ਸਨ। ਫਿਲਹਾਲ ਮੌਤ ਦੇ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਟ੍ਰਾਇਰ ਲਾਸ ਏਂਜਲਸ ‘ਚ ਰਹਿੰਦਾ ਸੀ। ਟ੍ਰਾਇਰ ਕਰੀਬ 58 ਫਿਲਮਾਂ ਅਤੇ ਟੀ. ਵੀ. ਸ਼ੋਅ ‘ਚ ਕੰਮ ਕਰ ਚੁੱਕੇ ਸਨ ਪਰ ‘ਆਸਟਿਨ ਪਾਵਰਜ਼’ ਦੀ ਸੀਰੀਜ਼ ਨੇ ਟ੍ਰਾਇਰ ਨੂੰ ਖਾਸ ਪਛਾਣ ਦਿੱਤੀ ਸੀ। ਇਸ ਤੋਂ ਇਲਾਵਾ ਟ੍ਰਾਇਰ ਸਾਲ 2001 ‘ਚ ‘ਹੈਰੀ ਪੌਟਰ’ ‘ਚ ਨਜ਼ਰ ਆਏ ਸਨ।
EDITED BY : SARA YAHA PUNJABI NEWS





















