ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਂ ਬੋਲੀ ਪੰਜਾਬੀ ਪੜਾਉਣ ਤੇ ਦਸਤਾਰ ਸਜਾਉਣ ਦੀ ਸਿੱਖਿਆ ਦੇਣ ਲਈ ਲਗਾਏਗੀ ਸਮਰ ਕੈਂਪ

0
7

ਦਿੱਲੀ (ਸਾਰਾ ਯਹਾ ): ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਂ ਬੋਲੀ ਪੰਜਾਬੀ ਪੜਾਉਣ ਤੇ ਦਸਤਾਰ ਸਜਾਉਣ ਦੀ ਸਿੱਖਿਆ ਦੇਣ ਲਈ ਲਗਾਏਗੀ ਸਮਰ ਕੈਂਪ:ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਐਸ.ਜੀ.ਐਮ.ਸੀ) ਨੇ ਸਕੂਲਾਂ ਤੇ ਗੁਰਦੁਆਰਾ ਸਾਹਿਬਾਨ ਵਿਚ ਸਮਰ ਕੈਂਪ ਆਯੋਜਿਤ ਕਰਨ ਦਾ ਫੈਸਲਾ ਕੀਤਾ ਹੈ ਜਿਹਨਾਂ ਵਿਚ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਸਿਖਾਈ ਜਾਵੇਗੀ ਤੇ ਦਸਤਾਰ ਸਜਾਉਣ ਦੀ ਸਿਖਲਾਈ ਦਿੱਤੀ ਜਾਵੇਗੀ।ਇਹ ਜਾਣਕਾਰੀ ਦਿੰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਇਹਨਾਂ ਕੈਂਪਾਂ ਵਿਚ ਹਰ ਕਿਸੇ ਨੂੰ ਮੁਫਤ ਵਿਚ ਪੰਜਾਬੀ ਸਿਖਾਈ ਜਾਵੇਗੀ।

ਉਹਨਾਂ ਦੱਸਿਆ ਕਿ ਪੰਜਾਬੀ ਭਾਸ਼ਾ ਸਿਰਫ ਇਕ ਧਰਮ ਤੱਕ ਸੀਮਤ ਨਹੀਂ ਹੈ ਤੇ ਇਹ ਵਿਰਸੇ ਦੀ ਭਾਸ਼ਾ ਹੈ ਜੋ ਪੰਜਾਬ,ਹਰਿਆਣਾ,ਜੰਮੂ ਕਸ਼ਮੀਰ,ਰਾਜਸਥਾਨ ਸਮੇਤ ਸਾਰੇ ਮੁੱਖ ਉੱਤਰੀ ਰਾਜਾਂ ਵਿਚ ਬੋਲੀ ਜਾਂਦੀ ਹੈ।ਉਹਨਾਂ ਕਿਹਾ ਕਿ ਪਾਕਿਸਤਾਨ ਵਿਚ ਰਹਿੰਦੇ ਲੋਕ ਵੀ ਵੱਡੀ ਗਿਣਤੀ ਵਿੱਚ ਪੰਜਾਬੀ ਬੋਲਦੇ ਹਨ।ਉਹਨਾਂ ਹਿਕਾ ਕਿ ਪੰਜਾਬੀ ਸੰਸਾਰ ਦੀ ਸਭ ਤੋਂ ਅਮੀਰ ਭਾਸ਼ਾ ਹੈ ਤੇ ਹਰ ਪੰਜਾਬੀ ਪੰਜਾਬੀ ਬੋਲ ਕੇ ਮਾਣ ਮਹਿਸੂਸ ਕਰਦਾ ਹੈ।ਉਹਨਾਂ ਕਿਹਾ ਕਿ ਇਹ ਕੈਂਪ ਉਹਨਾਂ ਲਈ ਸੁਨਹਿਰੀ ਮੌਕਾ ਹਨ ਜੋ ਇਹ ਭਾਸ਼ਾ ਸਿੱਖਣੀ ਚਾਹੁੰਦੇ ਹਨ ਤੇ ਭਾਸ਼ਾ ਸਿੱਖਣ ਵਾਸਤੇ ਹਰ ਕਿਸੇ ਦਾ ਕੈਂਪਾਂ ਵਿਚ ਸਵਾਗਤ ਹੈ।ਉਹਨਾਂ ਕਿਹਾ ਕਿ ਕੈਂਪਾਂ ਵਿਚ ਪੰਜਾਬੀ ਲਿਖਣੀ ਤੇ ਪੜ੍ਹਨੀ ਸਿਖਾਈ ਜਾਵੇਗੀ। ਉਹਨਾਂ ਇਹ ਵੀ ਕਿਹਾ ਕਿ ਪੰਜਾਬੀ ਭਾਸ਼ਾ ਸਿਖਾਉਣ ਤੋਂ ਇਲਾਵਾ ਵੱਖ-ਵੱਖ ਤਰਾਂ ਦੇ ਮੁਕਾਬਲੇ ਕਰਵਾਏ ਜਾਣਗੇ ਜਿਹਨਾਂ ਵਿਚ ਪੇਂਟਿੰਗ,ਡਰਾਇੰਗ ਤੇ ਇਤਿਹਾਸ ਤੇ ਮਾਂ ਬੋਲੀ ਦੀ ਸਿੱਖਿਆ ‘ਤੇ ਆਧਾਰਿਤ ਕੁਇਜ਼ ਮੁਕਾਬਲੇ ਵੀ ਕਰਵਾਏ ਜਾਣਗੇ। ਸਿਰਸਾ ਨੇ ਕਿਹਾ ਕਿ ਇਹਨਾਂ ਕੈਂਪਾਂ ਵਿਚ ਦਸਤਾਰ ਸਜਾਉਣ ਦੀ ਸਿੱਖਿਆ ਵੀ ਦਿੱਤੀ ਜਾਵੇਗੀ।ਉਹਨਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਕਸਦ ਨੌਜਵਾਨਾਂ ਨੂੰ ਦਸਤਾਰ ਸਜਾਉਣ ਦੀ ਸਿਖਲਾਈ ਦੇਣਾ ਹੈ ਤਾਂ ਕਿ ਉਹ ਪਟਕੇ ਬੰਨਣ ਦੀ ਥਾਂ ਦਸਤਾਰ ਸਜਾਇਆ ਕਰਨ।ਉਹਨਾ ਕਿਹਾ ਕਿ ਦਸਤਾਰ ਸਜਾਉਣ ਦੇ ਮਾਹਿਰ ਨੌਜਵਾਨਾਂ ਨੂੰ ਵੱਖ-ਵੱਖ ਤਰੀਕੇ ਨਾਲ ਦਸਤਾਰ ਸਜਾਉਣ ਦੀ ਸਿਖਲਾਈ ਦੇਣਗੇ।

ਉਹਨਾਂ ਇਹ ਵੀ ਦੱਸਿਆ ਕਿ ਇਹਨਾਂ ਕੈਂਪਾਂ ਵਿਚ ਮਾਪਿਆਂ ਨੂੰ ਵੀ ਇਹ ਦੱਸੀ ਜਾਵੇਗੀ ਕਿ ਘਰ ਵਿਚ ਪੰਜਾਬੀ ਬੋਲਣੀ ਕਿਉਂ ਲਾਜ਼ਮੀ ਹੈ ਤੇ ਘਰ ਕੇ ਪੁਰਸ਼ ਮੈਂਬਰਾਂ ਲਈਦ ਸਤਾਰ ਸਜਾਉਣੀ ਕਿਉਂ ਲਾਜ਼ਮੀ ਹੈ।ਉਹਨਾਂ ਕਿਹਾ ਕਿ ਇੰਨਾ ਹੀ ਨਹੀਂ ਬਲਕਿ ਕੈਂਪਾਂ ਵਿਚ ਸ਼ਾਮਲ ਹੋਣ ਵਾਲਿਆਂ ਨੂੰ ਆਪਣੇ ਅਮੀਰ ਵਿਰਸੇ,ਇਤਿਹਾਸ ਤੇ ਧਾਰਮਿਕ ਸਿੱਖਿਆ ਦੀ ਵੀ ਜਾਣਕਾਰੀ ਦਿੱਤੀ ਜਾਵੇਗੀ।

LEAVE A REPLY

Please enter your comment!
Please enter your name here