ਅਬੋਹਰ ‘ਚ ਵੱਡੀ ਵਾਰਦਾਤ, ਵਿਆਹ ਤੋਂ 5 ਦਿਨ ਪਹਿਲਾਂ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

0
8

(ਅਬੋਹਰ) : ਸ਼ਹਿਰ ਵਿਚ ਪਿਛਲੇ ਕੁੱਝ ਦਿਨਾਂ ਤੋਂ ਗੈਰਸਮਾਜਿਕ ਅਨਸਰਾਂ ਵੱਲੋਂ ਲੁੱਟ-ਖੋਹਾਂ ਅਤੇ ਝੱਪਟਮਾਰੀ ਦੀਆਂ ਵਾਰਦਾਤਾਂ ਵਿਚ ਕਾਫ਼ੀ ਵਾਧਾ ਹੋਇਆ ਹੈ। ਮੰਗਲਵਾਰ ਨੂੰ ਹਨੂਮਾਨਗੜ੍ਹ ਰੋੜ ‘ਤੇ ਇਕ ਸਰਵਿਸ ਸਟੇਸ਼ਨ ‘ਤੇ ਕਾਰ ਧਵਾਉਣ ਆਏ ਇਕ ਨੌਜਵਾਨ ਨੂੰ ਸ਼ਰੇਆਮ ਦਿਨ-ਦਿਹਾੜੇ ਇਕ ਨਕਾਬਪੋਸ਼ ਨੇ ਆਕੇ ਗੋਲੀਆਂ ਮਾਰ ਦਿੱਤੀਆਂ ਅਤੇ ਫਰਾਰ ਹੋ ਗਿਆ। ਸਰਵਿਸ ਸਟੇਸ਼ਨ ਸੰਚਾਲਕਾਂ ਨੇ ਤੁਰੰਤ ਜ਼ਖ਼ਮੀ ਨੂੰ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ। ਡਾਕਟਰਾਂ ਨੇ ਉਸਦੀ ਹਾਲਤ ਨੂੰ ਗੰਭੀਰ ਵੇਖਦਿਆਂ ਫਰੀਦਕੋਟ ਰੈਫਰ ਕਰ ਦਿੱਤਾ ਪਰ ਸ੍ਰੀ ਮੁਕਤਸਰ ਸਾਹਿਬ ਪੁੱਜਦੇ ਹੀ ਨੌਜਵਾਨ ਨੇ ਦਮ ਤੋੜ ਦਿੱਤਾ। ਪੁਲਸ ਨੇ ਸਰਵਿਸ ਸਟੇਸ਼ਨ ਪਹੁੰਚ ਕੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਰਾਹੀਂ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾਂਦਾ ਹੈ ਕਿ ਮ੍ਰਿਤਕ ਦਾ 8 ਅਪ੍ਰੈਲ ਨੂੰ ਵਿਆਹ ਹੋਣਾ ਸੀ।
Punjab police personnel with the injured Gurpreet Singh in civil hospital in Mansa.
ਮਿਲੀ ਜਾਣਕਾਰੀ ਮੁਤਾਬਕ ਮੂਲ ਰੂਪ ਤੋਂ ਢਾਣੀ ਲਟਕਨ ਵਾਸੀ ਅਤੇ ਹਾਲ ਆਬਾਦ ਫਾਜ਼ਿਲਕਾ ਰੋਡ ਵਿਖੇ ਪ੍ਰਿਆ ਐਨਕਲੇਵ ਵਾਸੀ ਕਰੀਬ 26 ਸਾਲਾ ਵਿਪਨ ਕੁਮਾਰ ਪੁੱਤਰ ਵਜੀਰ ਚੰਦ ਮੰਗਲਵਾਰ ਦੁਪਹਿਰ ਮਿਰਾਜ ਸਿਨੇਮਾ ਦੇ ਸਾਹਮਣੇ ਮਾਨ ਸਰਵਿਸ ਸਟੇਸ਼ਨ ‘ਤੇ ਆਪਣੀ ਕਾਰ ਸਰਵਿਸ ਕਰਵਾਉਣ ਆਇਆ ਸੀ। ਜਿਵੇਂ ਹੀ ਉਹ ਸਰਵਿਸ ਮੈਨ ਨੂੰ ਪੈਸੇ ਦੇਕੇ ਪਿੱਛੇ ਮੁੜਿਆ ਤਾਂ ਅਚਾਨਕ ਪਿਛੋਂ ਆਏ ਇਕ ਨਕਾਬਪੋਸ਼ ਨੌਜਵਾਨ ਨੇ ਵਿਪਨ ‘ਤੇ ਪਿਸਟਲ ਨਾਲ ਗੋਲੀਆਂ ਚਲਾ ਦਿੱਤੀਆਂ, ਜੋ ਉਸਦੇ ਹੱਥ ਅਤੇ ਛਾਤੀ ‘ਤੇ ਲੱਗੀਆਂ ਅਤੇ ਉਹ ਲਹੂ-ਲੁਹਾਨ ਹੋ ਕੇ ਜ਼ਮੀਨ ‘ਤੇ ਡਿੱਗ ਗਿਆ। ਸਰਵਿਸ ਸਟੇਸ਼ਨ ‘ਤੇ ਮੌਜੂਦ ਲੋਕਾਂ ਨੇ ਉਸਨੂੰ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਉਸਦੀ ਹਾਲਤ ਨੂੰ ਗੰਭੀਰ ਵੇਖਦੇ ਹੋਏ ਫਰੀਦਕੋਟ ਰੈਫਰ ਕਰ ਦਿੱਤਾ। ਸ੍ਰੀ ਮੁਕਤਸਰ ਸਾਹਿਬ ਦੇ ਨੇੜੇ ਵਿਪਨ ਨੇ ਦਮ ਤੋੜ ਦਿੱਤਾ।
ਘਟਨਾ ਦਾ ਪਤਾ ਚਲਦੇ ਹੀ ਪੁਲਸ ਕਪਤਾਨ ਅਮਰਜੀਤ ਸਿੰਘ, ਥਾਣਾ ਮੁਖੀ ਪਰਮਜੀਤ ਸਿੰਘ ਅਤੇ ਹੋਰ ਪੁਲਸ ਕਰਮਚਾਰੀ ਸਰਵਿਸ ਸਟੇਸ਼ਨ ‘ਤੇ ਪਹੁੰਚੇ ਅਤੇ ਉਥੇ ਲੱਗੇ ਸੀ.ਸੀ.ਟੀਵੀ. ਕੈਮਰਿਆਂ ਦੀ ਫੁਟੇਜ ਵੇਖ ਕੇ ਦੋਸ਼ੀ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕੀਤੀ। ਸੂਤਰਾਂ ਤੋਂ ਪਤਾ ਲੱਗਾ ਹੈ ਕਿ 8 ਅਪ੍ਰੈਲ ਨੂੰ ਵਿਪਨ ਦਾ ਵਿਆਹ ਫਾਜ਼ਿਲਕਾ ਹੋਣਾ ਸੀ ਅਤੇ ਉਨ੍ਹਾਂ ਦੇ ਘਰ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਜੋ ਕਿ ਸੋਗ ਵਿਚ ਬਦਲ ਗਈਆਂ ।Image result for punjab police standing

LEAVE A REPLY

Please enter your comment!
Please enter your name here